ਹੀਰ ਵਾਰਿਸ ਸ਼ਾਹ

ਚਿੜੀ ਚੋਹਕਦੀ ਨਾਲ਼ ਜਾਂ ਟੁਰੇ ਪਾ ਹੁੰਦੀ

ਚਿੜੀ ਚੋਹਕਦੀ ਨਾਲ਼ ਜਾਂ ਟੁਰੇ ਪਾ ਹੁੰਦੀ
ਪਿਆਂ ਦੁੱਧ ਦੇ ਵਿਚ ਮਧਾਣੀਆਂ ਨੇਂ

ਅੱਠ ਗ਼ੁਸਲ ਦੇ ਵਾਸਤੇ ਜਾਣ ਦੌੜੇ
ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣਿਆਂ ਨੇਂ

ਰਾਂਝੇ ਕੋਚ ਕੀਤਾ ਆਇਆ ਨਦੀ ਉੱਤੇ
ਸਾਥ ਲੱਦਿਆ ਪਾਰ ਮੁਹਾਣੀਆਂ ਨੇ

ਵਾਰਿਸ ਸ਼ਾਹ ਮੀਆਂ ਲਡਨ ਵੱਢੀ
ਕੁਪਨ ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ