ਹੀਰ ਵਾਰਿਸ ਸ਼ਾਹ

ਅਜੀ ਹੀਰ ਤੇ ਪੁਲਿੰਗ ਸਭ ਥਾਉਂ ਤੇਰੇ

ਅਜੀ ਹੀਰ ਤੇ ਪੁਲਿੰਗ ਸਭ ਥਾਉਂ ਤੇਰੇ
ਘੋਲ਼ ਘੱਤੀਆਂ ਜੀਵੜਾ ਵਾਰਿਆ ਈ

ਨਾਹੀਂ ਗਾਲ ਕੱਢੀ ਹੱਥ ਜੋੜਨੀ ਹਾਂ
ਹੱਥ ਲਾ ਨਾਹੀਂ ਤੈਨੂੰ ਮਾਰਿਆ ਈ

ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾ,
ਥੀਂ ਥੋਂ ਘੋਲਿਆ ਕੋੜਮਾ ਸਾਰਿਆ ਈ

ਅਸਾਂ ਹੱਸ ਕੇ ਆਨ ਸਲਾਮ ਕੀਤਾ
ਆਖ ਕਾਸ ਨੂੰ ਮੁੱਕਰ ਪਸਾਰਿਆ ਈ

ਸਣੇ ਪਰ੍ਹੇ ਹੈ ਤਰਨਜਨੇਂ ਚੀਨ ਨਾਹੀਂ
ਅੱਲ੍ਹਾ ਵਾਲੀਆ ਵੋ ਸਾਨੂੰ ਤਾਰਿਆ ਈ

ਵਾਰਿਸ ਸ਼ਾਹ ਸ਼ਰੀਕ ਹੈ ਕੌਣ ਕੌਣ ਇਸ ਦਾ
ਜਿਸ ਨੇ ਰੱਬ ਨੇ ਕੰਮ ਸਵਾਰਿਆ ਈ