ਹੀਰ ਵਾਰਿਸ ਸ਼ਾਹ

ਹੱਥ ਬਨਹੜੀ ਰਿਹਾਂ ਗ਼ੁਲਾਮ ਤੇਰੀ

ਹੱਥ ਬਨਹੜੀ ਰਿਹਾਂ ਗ਼ੁਲਾਮ ਤੇਰੀ
ਸਣੇ ਤ੍ਰਿੰਜਣਾਂ ਨਾਲ਼ ਸਹੇਲੀਆਂ ਦੇ

ਹੋਸਨ ਨਿੱਤ ਬਹਾਰਾਂ ਤੇ ਰੰਗ ਘਣੇ
ਵਿਚ ਬੇਲੜੇ ਦੇ ਨਾਲ਼ ਬਿੱਲੀਆਂ ਦੇ

ਸਾਨੂੰ ਰੱਬ ਨੇ ਚਾਕ ਮਿਲਾ ਦਿੱਤਾ
ਭੁੱਲ ਗਏ ਪਿਆਰ ਅਰਬੀਲੀਆਂ ਦੇ

ਦੇਣਾ ਬਿੱਲੀਆਂ ਦੇ ਵਿਚ ਕਰੀਂ ਮੌਜਾਂ
ਰਾਤੀਂ ਖੇਡ ਸਾਂ ਵਿਚ ਹਵੇਲੀਆਂ ਦੇ