ਹੀਰ ਵਾਰਿਸ ਸ਼ਾਹ

ਨਾਲ਼ ਨਡਿਆਂ ਘਣ ਚੜਖੜੇ ਨੂੰ

ਨਾਲ਼ ਨਡਿਆਂ ਘਣ ਚੜਖੜੇ ਨੂੰ
ਤੁਸਾਂ ਬੈਠਣਾ ਵਿਚ ਭੰਡਾਰ ਹੀਰੇ

ਅਸੀਂ ਰੁਲਾਂਗੇ ਆਨ ਕੇ ਵਿਚ ਵਿਹੜੇ
ਸਾਡੀ ਕੋਈ ਨਾ ਲਏਗਾ ਸਾਰ ਹੀਰੇ

ਟਿਕੇ ਘਣ ਕੇ ਵਿੜ੍ਹਿਉਂ ਕੱਢ ਛਡੀਨ
ਸਾਨੂੰ ਠੱਗ ਕੇ ਮੂਲ ਨਾ ਮਾਰ ਹੀਰੇ

ਸਾਡੇ ਨਾਲ਼ ਜੇ ਤੋੜ ਨਿਬਾਹੁਨੀ ਹੈਂ
ਸੁੱਚਾ ਦੇ ਖਾਂ ਕੁਲ ਇਕਰਾਰ ਹੀਰੇ