ਹੀਰ ਵਾਰਿਸ ਸ਼ਾਹ

ਘੋਲ਼ ਘੋਲ਼ ਘੱਤੀ ਤੈਂਡੀ ਵਾਟ ਉਤੋਂ

ਘੋਲ਼ ਘੋਲ਼ ਘੱਤੀ ਤੈਂਡੀ ਵਾਟ ਉਤੋਂ
ਬੈਲੀ ਦੱਸ ਖਾਂ ਕਦੋਂ ਆਉਣਾ ਐਂ

ਕਿਸ ਮਾਣ ਮਿਤੀ ਘਰੋਂ ਕੱਢਿਓਂ
ਤੂੰ ਜਿਸ ਵਾਸਤੇ ਫੇਰੀਆਂ ਪਾਵਣਾ ਐਂ

ਕੌਣ ਛੱਡ ਆ ਯੂੰ ਪਿੱਛੇ ਮਿਹਰ ਵਾਲੀ
ਜਿਸ ਵਾਸਤੇ ਤੂੰ ਪਛੋਤਾਵਨਾ ਐਂ

ਕੌਣ ਦੇਸ ਤੇ ਨਾਮ ਕੀ ਸਾਈਆਂ ਵੇ
ਅਤੇ ਜ਼ਾਤ ਦਾ ਕੌਣ ਸਦਾਵਨਾ ਐਂ

ਤੇਰੇ ਵਾਰਨੇ ਛੂ ਖਣੇ ਹੁੰਨੀਆਂ ਮੈਂ
ਮੰਗੂ ਬਾਬਲੇ ਦਾ ਚਾਰ ਲਿਆਵਣਾ ਐਂ

ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ
ਇਹ ਭੀ ਫੰਦ ਲੈ ਜੇ ਤੂੰ ਲਾਉਣਾ ਐਂ

ਵਾਰਿਸ ਸ਼ਾਹ ਚਹੀਕ ਜੇ ਨਵੀਂ ਚੂਪੇਂ
ਸਭੇ ਭੁੱਲ ਜਾਨੀ ਜਿਹੜੀਆਂ ਗਾਉਣਾ ਐਂ