ਹੀਰ ਵਾਰਿਸ ਸ਼ਾਹ

ਪਤੱੁਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ

ਪਤੱੁਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ
ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ

ਉਹਦਾ ਬੂਪੜਾ ਮੁੱਖ ਤੇ ਨੈਣ ਨਮ੍ਹੇ
ਕੋਈ ਛਿੱਲ ਜਿਹੀ ਉਹਦੀ ਡੇਲ ਹੈ ਜੀ

ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ
ਸਖ਼ੀ ਜੀਵ ਦਾ ਨਹੀਂ ਬਖ਼ੀਲ ਹੈ ਜੀ

ਗੱਲ ਸੋਹਣੀ ਪਰ੍ਹੇ ਦੇ ਵਿਚ ਕਰਦਾ
ਖੋਜੀ ਲਾਈ ਤੇ ਨਿਆਉਂ ਵਕੀਲ ਹੈ ਜੀ