ਹੀਰ ਵਾਰਿਸ ਸ਼ਾਹ

ਮੱਖਣ ਖੰਡ ਪਰਾਵਠੇ ਖਾਮੀਆਂ

ਮੱਖਣ ਖੰਡ ਪਰਾਵਠੇ ਖਾਮੀਆਂ
ਮਹੀਂ ਛੇੜ ਦੇ ਰੱਬ ਦੇ ਆਸਰੇ ਤੇ

ਹੁਸਨ ਘਬਰੋ ਰਾਂਝਿਆ ਜਾਲ਼ ਮੀਆਂ
ਗੁਜ਼ਰ ਆਵਸੀ ਦੁੱਧ ਦੇ ਕਾਸੜੇ ਤੇ

ਹੀਰ ਆਖਦੀ ਰੱਬ ਰੱਜ਼ਾਕ ਤੇਰਾ ਮੀਆਂ
ਜਾਈਂ ਨਾ ਲੋਕਾਂ ਦੇ ਹਾਸੜੇ ਤੇ

ਮਹੀਂ ਛੇੜਦੇ ਝੱਲ ਦੇ ਵਿਚ ਮੀਆਂ
ਆਪ ਹੋ ਬਹੇਂ ਇਕ ਪਾਸੜੇ ਤੇ