ਉੱਡਦੀ ਨਹੀਂ ਅਸਮਾਨਾਂ ਅਤੇ

ਉੱਡਦੀ ਨਹੀਂ ਅਸਮਾਨਾਂ ਅਤੇ, ਆਪਣੇ ਆਪਣੇ ਪਤੰਗ
ਜਿਹਦੇ ਹੱਥ ਵਿਚ ਡੋਰ ਏ ਤੇਰੀ, ਔਂਦਿਆਂ ਖ਼ੈਰਾਂ ਮੰਗ

ਮੈਂ ਹੱਸਾਂ ਤੇ ਯਾਰ ਵਧੇਰੇ, ਜੇ ਰੋਵਾਂ ਤੇ ਕਲਾ
ਦੁੱਖਾਂ ਦੇ ਟਾਪੂ ਦੇ ਅੰਦਰ, ਕੋਈ ਨਾ ਜਾਵੇ ਸੰਗ

ਫ਼ਿਕਰ ਜਵਾਨੀ ਨੂੰ ਖਾ ਜਾਵੇ, ਹੱਡੀਆਂ ਮਾਸੀਆਂ ਸਿੱਕਾਵੇ
ਪਹਿਲੀ ਬੂੰਦ ਵਿਚ ਫਟ ਜਾਂਦੇ ਨੇ, ਚਮਕਣ ਵਾਲੇ ਰੰਗ

ਹੈ ਹਯਾਤੀ ਆਪਣੀ ਸਾਰੀ, 'ਰੋਹ' ਤੇ 'ਬੱਤ' ਦਾ ਝਗੜਾ
'ਰਾਂਝਾ ਰਾਂਝਾ' ਕਰਦੀ ਮਰ ਗਈ 'ਸੀਦੇ' ਯਾਰ ਦੀ 'ਮੰਗ'

ਕੌੜੀ ਦੁਨੀਆਂ ਦੇ ਵਿਚ 'ਵਾਸਫ਼' ਸੱਚੀ ਗੱਲ ਨਾ ਕਰੀਏ
ਸਾਰੇ ਕੂੜੇ ਕੱਠੇ ਹੋ ਕੇ, ਦਿੰਦੇ ਸੂਲ਼ੀ ਟੰਗ