ਅੱਧੀ ਰਾਤੀਂ ਖਿੜ ਖਿੜ ਹੱਸੇ ਠੰਡੀ ਠਾਰ ਹਵਾ

ਅੱਧੀ ਰਾਤੀਂ ਖਿੜ ਖਿੜ ਹੱਸੇ ਠੰਡੀ ਠਾਰ ਹਵਾ
ਫ਼ਜਰੀਂ ਬੁੱਕਲ ਮਾਰ ਕੇ ਰੋਵੇ ਜ਼ਾਰੋ ਜ਼ਾਰ ਹਵਾ

ਕੁੰਡੀ ਖੁੱਲੇ ਬੂਹੇ ਦੀ ਤੇ ਬੁੱਲ੍ਹਾਂ ਜਿੰਦਰੇ ਪੈਣ
ਜਿੰਨੀ ਹੋਈ ਬਾਜ਼ੀ ਆਪਣੀ ਜਾਵੇ ਹਾਰ ਹਵਾ

ਪਹਿਲ ਆਪਣੇ ਫਨ ਖੋਲ ਕੇ ਆਖਣ : ਆ ਜਾ ਸਾਡੇ ਕੁਲਲ
ਡੰਗਾਂ ਖਾਹਦੀ ਉੱਡਦੀ ਜਾਵੇ ਮਾਰੋ ਮਾਰ ਹਵਾ

ਗੋਰਿਆਂ ਬਾਂਹਾਂ ਤੀਰ ਨਾ ਸਕਣ ਛੱਲਾਂ ਮਾਰੇ ਕਾਂਗ
ਕੱਚੇ ਘੜੇ ਦੇ ਵਾਂਗੂੰ ਡੋਲੇ ਬੇ ਪਤਵਾਰ ਹਵਾ

ਚਿੱਤਰ ਫੱਗਣ ਯਾਰੀਆਂ ਗੰਢਣ ਆ ਸਾਡੇ ਯਾਰਰ
ਜੇਠੀਂ ਪਿਘ ਜਦ ਸੱੋਨ ਦਾ ਲੱਗਾ ਹੋ ਗਏ ਯਾਰ ਹਵਾ