ਉਸ ਤੋਂ ਉਹਲੇ

ਇਸ਼ਕ ਦਾ ਸਾਹੋ ਮਿਲ ਆਂਦਾ
ਅਸੀਂ ਚਾੜ੍ਹ ਨਿਲਾਮੀ ਜੱਗੇ
ਅੰਦਰੇ ਅੰਦਰ ਧੂਆਂ ਧੁਖ਼ਿਆ
ਵਿਚ ਅਨਘਿਆਰਾ ਮਗੱਹੇ
ਰੁੱਖਾਂ ਹੇਠ ਖੜਾਕ ਪਿਆ
ਕੋਈ ਵਾਅ ਪਰਵਾਨੀ ਵਗੇ
ਸੌਦਾ ਕਰਨ ਗਏ ਦਰਿਆਵਾਂ
ਗਏ ਪੁਲਾਂ ਤੇ ਠ੍ਠੱਗੇ
ਟੁਰ ਜੋ ਪਏ ਤੋ ਕੇਹਾ ਝੁਰਾਨਾ
ਕੇਹਾ ਪਿੱਛੇ ਕੇਹਾ ਅੱਗੇ
ਬੂਟੀ ਫੁੱਲਣ ਤੇ ਆਈ
ਅਸੀਂ ਬੈਠੇ ਖੋਲ ਤੁਰਗੇ
ਸਭ ਨੂੰ ਪਈ ਨਸ਼ਾਹਬਰ ਹੋਵੇ
ਉਹਨੂੰ ਪਤਾ ਨਾ ਲੱਗੇ