ਅੰਦਰੋਂ ਬਾਹਰ ਨਿਕਲ ਕੇ ਲੱਭਦੇ ਕਿਵੇਂ ਖ਼ੁਦਾ ਨੂੰ

ਅੰਦਰੋਂ ਬਾਹਰ ਨਿਕਲ ਕੇ ਲੱਭਦੇ ਕਿਵੇਂ ਖ਼ੁਦਾ ਨੂੰ
ਅੰਦਰ ਬਾਹਰ ਇੱਕ ਸੀ, ਜਾਣਦੇ ਕਿਹੜੇ ਦਾ ਨੂੰ

ਉਮਰਾਂ ਰਹੇ ਉਡੀਕਦੇ, ਵੱਟੀ ਵਾਹੀ ਕਿਸੇ ਨਾ
ਫਲ਼ ਗੁਨਾਹ ਦਾ ਚੱਖ ਕੇ ਰੋਂਦੇ ਰਹੇ ਸਜ਼ਾ ਨੂੰ

ਪੱਤ ਪੁਰਾਣੇ ਹੋ ਕੇ ਆਪੇ ਝੜਦੇ ਪਏ ਨੇਂ
ਰੁੱਖ ਰਾਂਗਲੀ ਰਾਹ ਦੇ ਤਾਣੇ ਦੇਣ ਹਵਾ ਨੂੰ

ਇਸ ਪਾਣੀ ਦੀ ਰਮਜ਼ ਨੂੰ ਪਾਈਏ ਅੰਦਰ ਡੁੱਬ ਕੇ
ਕੰਢੇ ਉੱਤੇ ਬੈਠ ਕੇ ਵੇਖਣ ਕਿਹਾ ਤਲਾ ਨੂੰ

ਆਖ਼ਿਰ ਵੱਧਰੀ ਤੋੜ ਕੇ ਉਸਦੀ ਅੰਗੀ ਦੀ, ਜ਼ਫ਼ਰ
ਅੱਖਾਂ ਵਿਚ ਉਤਾਰਿਆ ਚਾਨਣ ਦੇ ਦਰਿਆ ਨੂੰ