ਅਸਲੀ ਗੱਲ ਏ ਕਿਸੇ ਦੇ ਨਾਲ਼ ਖਲੋਵਨ ਤੇਰਾ

ਅਸਲੀ ਗੱਲ ਏ ਕਿਸੇ ਦੇ ਨਾਲ਼ ਖਲੋਵਨ ਤੇਰਾ
ਮੇਰੇ ਨਾਲ਼ ਨਾ ਸਹੀ, ਇਸ਼ਕ ਵਿਚ ਹੋਵਣ ਤੇਰਾ

ਅੰਦਰ ਬਾਹਰ ਤ੍ਰੇਲੀ ਜਿਹੀ ਕਿਉਂ ਆਜ਼ਾਦੀ ਏ
ਕੀ ਸ਼ੈ ਹੈ ਨਜ਼ਰਾਂ ਦੇ ਨਾਲ਼ ਛੁਹੌਨ ਤੇਰਾ

ਕੁਝ ਮੇਰਾ ਵੀ ਹਿੱਸਾ ਰੱਖ ਲਿਆ ਕਰ ਸੋਹਣੀਏ
ਕਿਧਰ ਜਾਂਦਾ ਏ ਪੈਰਾਂ ਦਾ ਧੋਵਨਿ ਤੇਰਾ

ਖਖੜ ਖੀਹਾ ਏ ਸੱਜਣਾਂ ਯਾ ਫ਼ਰ ਖੇਡ ਏ ਕੋਈ
ਇਕ ਸੁਫ਼ਨੇ ਨੂੰ ਦੂਜੇ ਨਾਲ਼ ਪ੍ਰੋਵਿਨ ਤੇਰਾ

ਚੱਲ ਕਿਸੇ ਕਾਰੇ ਤਾਂ ਲਿਆਂਦਾ ਇਸ਼ਕ ਨੇ ਤੈਨੂੰ
ਚੰਗਾ ਲੱਗਿਆ ਕਿਸੇ ਭਾਰ ਦਾ ਢੋਉਣ ਤੇਰਾ

ਦੰਦਾਂ ਤੇ ਅੱਖਾਂ ਦਾ ਪੰਧ ਨਈਂ ਹੁੰਦਾ ਕੋਈ
ਹੱਸਦਿਆਂ ਹੱਸਦਿਆਂ ਨਿਕਲ ਗਿਆ ਜੇ ਰੋਵਣ ਤੇਰਾ

ਜਿਹੜੇ ਮਾਲ ਦੀ ਉੱਕਾ ਲੋੜ ਈ ਨਈਂ ਸੀ ਤੈਨੂੰ
ਸਮਝ ਨਾ ਆਇਆ ਝਾਟ ਮਾਰ ਕੇ ਖੋਹਵਣ ਤੇਰਾ

ਘਾਟੇ ਵਾਧੇ ਵੱਲ ਵੀ ਧਿਆਣ ਦਿਆ ਕਰ ਕੋਈ
ਸੇਕਣ ਲੱਗੀਆਂ ਸਾੜ ਈ ਦਿੱਤਾ ਏ ਓਵਨ ਤੇਰਾ

ਲੀਹ ਕੇ ਡਿੱਗ ਪੈਣੀ ਐਂ ਜ਼ਫ਼ਰ ਤੰਦੂਰੀ ਅੰਦਰ
ਕਿਹੜੇ ਲਿਖੇ ਇਸ ਰੋਟੀ ਨੂੰ ਮੋਵਨ ਤੇਰਾ