ਅੱਥਰੇ ਤੇ ਬੇਰਹਿਮੇ ਘੋੜੇ ਦੌੜ ਰਹੇ ਨੇਂ

ਅੱਥਰੇ ਤੇ ਬੇਰਹਿਮੇ ਘੋੜੇ ਦੌੜ ਰਹੇ ਨੇਂ
ਸੜ ਗਏ ਸੱਭੇ ਖ਼ੇਮੇ, ਘੋੜੇ ਦੌੜ ਰਹੇ ਨੇਂ

ਤਾਂਗਿਆਂ ਦੇ ਵਿਚ ਜੁਤ ਕੇ,ਕਿੱਥੇ ਬੁਰਦਾਂ ਜੋਗੇ
ਐਵੇਂ ਤੇਰਾ ਵਹਿਮ ਏ, ਘੋੜੇ ਦੌੜ ਰਹੇ ਨੇਂ

ਛੈਂਟੇ ਵਾਲਾ ਦੂਰ ਖਲੋਤਾ ਘੂਰੀਆਂ ਵੱਟੇ
ਅੱਗੇ ਲੱਗ ਕੇ ਸਹਿਮੇ ਘੋੜੇ ਦੌੜ ਰਹੇ ਨੇਂ

ਤੇਰੇ ਹੱਥ ਵਿਚ ਵਾਗ ਏ, ਕਾਠੀ ਪਾ ਸਕਨਾ ਏਂ
ਹਾਲੇ ਤੇਰਾ ਟੈਮ ਏ, ਘੋੜੇ ਦੌੜ ਰਹੇ ਨੇਂ

ਇੱਕੋ ਲੇਖੇ ਬੱਧੇ ਵੱਖ ਵੱਖ ਨਾਵਾਂ ਵਾਲੇ
ਜੱਗੂ, ਫੱਤੂ, ਰਹਿਮੇ, ਘੋੜੇ ਦੌੜ ਰਹੇ ਨੇਂ