ਅੱਜ ਕੀ ਪਕਾਈਏ

ਚੌਧਰੀ: ਅੱਜ ਕਿਆ-ਏ-ਪਕਾਈਏ ਦੱਸ ਤੇਰਾ ਕੀਆ-ਏ-ਖ਼ਿਆਲ ਏ

ਰਹਿਮਾਂ: ਮੈਂ ਕਿਆ-ਏ-ਖ਼ਿਆਲ ਦੱਸਾਂ ਮੇਰੀ ਕਿਆ-ਏ-ਮਜਾਲ ਏ

ਚੌਧਰੀ: ਰਹਿਮੀਆਂ ਚੱਲ ਅੱਜ ਫ਼ਿਰ ਚਸਕੇ ਈ ਲਾ ਲੱੀਏ
ਲੱਭ ਜਾਣ ਚੰਗੀਆਂ ਤੇ ਭਿੰਡੀਆਂ ਪੱਕਾ ਲੱਈਏ

ਰਹਿਮਾਂ: ਵਾਹ ਵਾਤਿਸਾਂ ਬੁਝੀਆਂ ਨੇਂ ਦਿਲਾਂ ਦੀਆਂ ਚੋਰੀਆਂ
ਮੇਰਾ ਵੀ ਇਹ ਦਿਲ ਸੀ ਪਕਾਈਏ ਅੱਜ ਤੋਰੀਆਂ
ਲੂਣਵਾਂ ਵਾਲੀ ਭਿੰਡੀ ਹੋਵੇ ਪੋਟਾ ਪੋਟਾ ਲੰਮੀ ਹੋਵੇ
ਹੌਲੀ ਤੋ ਕਚੂਰ ਹੋਵੇ ਸੋਹਣੀ ਹੋਵੇ ਕੌਲੀ ਹੋਵੇ
ਵਿਚ ਹੋਵਣ ਬੱਕਰੇ ਦੇ ਪਿੱਠ ਦੀਆਂ ਬੂਟਿਆਂ
ਨਾਲ਼ ਹੋਣ ਛਨਡੀਆਂ ਤਨਦੋਰਰ ਦੀਆਂ ਰੋਟੀਆਂ
ਮਖਨੇ ਦਾ ਪੇੜਾ ਹੋਵੇ ਲੱਸੀ ਦਾ ਪਿਆਲਾ
ਭਿੰਡੀਆਂ ਦੇ ਨਖ਼ਰੇ ਤੇ ਗਰਮ ਮੱਸਾ ਲੁਹਾ ਹੋਵੇ
ਭਿੰਡੀਆਂ ਬਨਾਣਾ ਵੀ ਤੋ ਕੋਈ ਕੋਈ ਜਾਂਦਾ
ਰਿੰਨ੍ਹਣਾਂ ਪਕਾਣਾ ਵੀ ਤੇ ਕੋਈ ਕੋਈ ਜਾਂਦਾ
ਅੱਠਾਂ ਫ਼ਿਰ ਚੌਧਰੀ ਫੜਾਂ ਮੈਂ ਤਿਆਰੀਆਂ
ਭਿੰਡੀਆਂ ਬਣਾਵਾਂ ਅੱਜ ਰੱਜ ਕੇ ਕਰਾਰੀਆਂ

ਚੌਧਰੀ: ਰਹਿਮੀਆਂ ਹਜ਼ਾਰ ਹੋਣ ਮਜ਼ੇਦਾਰ ਭਿੰਡੀਆਂ
ਹੁੰਦਿਆਂ ਨੇ ਕੁਝ ਜ਼ਰਾ ਲੇਸਦਾਰ ਭਿੰਡੀਆਂ

ਰਹਿਮਾਂ: ਦਫ਼ਾ ਕਰੋ ਚੌਧਰੀ ਜੀ ਸਬਜ਼ੀਆਂ ਦੀ ਥੋੜ ਏ
ਸਾਨੂੰ ਇਹ ਲਸੂੜਿਆਂ ਪਕਾਣ ਦੀ ਕੀ ਲੋੜ ਏ
ਬੰਦਾ ਕਾਹਨੂੰ ਭਿੰਡੀਆਂ ਦੀ ਲੇਸ ਦੀ ਹਵਾੜ ਲਏ
ਇਹਦੇ ਨਾਲੋਂ ਪੋਲੀ ਦੀ ਸਰੇਸ਼ ਭਾਂਵੇਂ ਚਾਹੜ ਲਏ

ਚੌਧਰੀ : ਫ਼ਿਰ ਕੀ ਖ਼ਿਆਲ ਏ ਤੇਰਾ ਝੜੀ ਨਾ ਮਨਾ ਲਈਏ
ਜੇ ਤੋ ਆਖੀਂ ਰਹਿਮੀਆਂ ਕਰੇਲੇ ਨਾ ਪੱਕਾ ਲ੎ਯਏ

ਰਹਿਮਾਂ: ਰੀਸ ਏ ਕੋਈ ਚੌਧਰੀ ਜੀ ਆਪ ਦੇ ਖ਼ਿਆਲ ਦੀ
ਜੰਮੀ ਏ ਕੋਈ ਸਬਜ਼ੀ ਕਰੇਲਿਆਂ ਦੇ ਨਾਲ਼ ਦੀ
ਢਿੱਡ ਵਿਚ ਇੰਜ ਜਿਵੇਂ ਲੌ ਲੱਗ ਪਈ ਏ
ਤੁਸਾਂ ਗੱਲ ਕੀਤੀ ਏ ਤੇ ਰਾਲ਼ ਵਾਗ ਪਈ ਏ
ਸੱਚ ਪੁੱਛੋ ਚੌਧਰੀ ਜੀ ਇਹੋ ਮੇਰੀ ਰਾਅ ਏ
ਮੈਨੂੰ ਵੀ ਚਿਰ ਵਿਕਣਾਂ ਕਰੇਲਿਆਂ ਦਾ ਚਾਅ ਏ
ਚੌਧਰੀ ਜੀ ਹੋਵੇ ਜੇ ਕਰੇਲਾ ਚੰਗਾ ਪਲ਼ਿਆ
ਵਿਚ ਹੋਵੇ ਕੀਮਾ ਅਤੇ ਧਾਗਾ ਹੋਵੇ ਵਲਿਆ
ਗੁੰਡਿਆਂ ਟਮਾਟਰਾਂ ਦੇ ਨਾਲ਼ ਹੋਵੇ ਤਣੀਆਂ
ਫ਼ਿਰ ਹੋਵੇ ਘਰ ਦੇ ਘਹੀਵ ਵਿਚ ਭੁੰਨਿਆ
ਫ਼ਿਰ ਕੋਈ ਚੌਧਰੀ ਜੀ ਓਸਦਾ ਸੁਆਦ ਏ
ਪਰ ਵੀ ਪਕਾਇਆ ਸੀ ਤੁਸਾਂ ਨੂੰ ਯਾਦ ਏ

ਚੌਧਰੀ : ਹੋਰ ਬੀਬਾ ਇਹਦੀ ਮੈਨੂੰ ਹਰ ਗੱਲ ਭਾਉਂਦੀ
ਰਹਿਮੀਆਂ ਕਰੇਲਿਆਂ ਵਿਚ ਕੂੜ ਜ਼ਰਾ ਹੁੰਦੀ ਏ

ਰਹਿਮਾਂ: ਦਫ਼ਾ ਕਰੋ ਜ਼ਹਿਰ ਤੇ ਚਰੀਤਾ ਮੈਨੂੰ ਲਗਦਾ ਏ
ਨਿੰਮ ਤੇ ਧਰੇਕ ਦਾ ਭਰਾ ਮੈਨੂੰ ਲਗਦਾ ਏ

ਪੱਲੇ ਪੱਲੇ ਦੰਦਾਂ ਥੱਲੇ ਜੀਭ ਪਈ ਸਕਦੀ
ਖਾ ਮਰ ਲਈਏ ਤੇ ਤ੍ਰਹਿ ਨੇਂ ਮੁੱਕਦੀ
ਤੁੰਮੇ ਦੀਆਂ ਗੋਲੀਆਂ ਕਰੇਲਿਆਂ ਤੋ ਫਿੱਕੀਆਂ
ਇਨ੍ਹਾਂ ਨਾਲੋਂ ਚਾਹੜ ਲੌ ਕੁਨੀਨ ਦੀਆਂ ਟਿਕੀਆਂ

ਚੌਧਰੀ: ਰਹਿਮੀਆਂ ਫ਼ਿਰ ਇੰਜ ਕਰ ਤੋਂ ਕੋਈ ਰਾਅ ਦੇ
ਪੁੱਛੇਂ ਤੇ ਬਿਤਾਉਣਵਾਂ ਦਾ ਵੀ ਅਪਣਾ ਸੁਆਦ ਏ

ਰਹਿਮਾਂ: ਰੱਬ ਤੁਹਾਡਾ ਭਲਾ ਕਰੇ ਕੁਡੀ ਸੋਹਣੀ ਗੱਲ ਏ
ਇਹੋ ਜੀਏ ਜ਼ਾਇਕੇ ਵਾਲਾ ਹੋਰ ਕਹਿੜਾ ਫਲ਼ ਏ
ਕਾਲੇ ਕਾਲੇ ਲਿਸ਼ਕਦੇ ਤੇ ਗੋਲਮੋਲ ਚਾਹੜ ਲੌ
ਚੌਧਰੀ ਜੀ ਲੋਨ ਤੇ ਵਤਾਊਂ ਚੌਲ਼ ਚਾਹੜ ਲੂਂ

ਚੌਧਰੀ: ਰਹਿਮੀਆਂ ਪਕਾਨੇ ਨੂੰ ਤੇ ਜੀ ਬੁੜ ਕਰ ਦਾਏ
ਭੱਟੀਆਂ ਦੀ ਗਰਮੀ ਤੋ ਜੀ ਜ਼ਰਾ ਡਰ ਦਾਏ

ਰਹਿਮਾਂ: ਸੱਚ ਏ ਜੀ ਚੌਧਰੀ ਜੀ ਢਿੱਡ ਕਾਹਨੂੰ ਬਾਲ਼ਨਾ
ਖਾਣ ਵਾਲੀ ਚੀਜ਼ ਏ ਕੋਈ ਵੇਂਗਨਾਂ ਦਾ ਸਾਲਨਾ
ਭੱਠੀਆਂ ਦੇ ਡੱਕ ਵਿਚ ਸੁੱਟਣੇ ਜ਼ਰੂਰ ਨੇ
ਕਾਹਨੂੰ ਪੈ ਭਖ਼ਾਈਏ , ਸਾਡੇ ਢਿੱਡ ਕੋਈ ਤੰਦੂਰ ਨੇਂ
ਦਫ਼ਾ ਕਰੋ ਭੱਠੀਆਂ ਨੂੰ ਭੱਠੇ ਕਾਹਨੂੰ ਸਾੜੀਏ
ਹਬਸ਼ੀਆਂ ਨੂੰ ਚੌਧਰੀ ਜੀ ਘਰ ਕਾਹਨੂੰ ਵਾੜਈਏ
ਕਾਲੀਆਂ ਦੇ ਨਾਲ਼ ਕਾਹਨੂੰ ਮਾਰਈਏ ਉਡਾਰੀਆਂ
ਸਾਡੀਆਂ ਤੇ ਹੁਣ ਅਮਰੀਕਾ ਨਾਲ਼ ਯਾਰੀਆਂ

ਚੋਹਦਰੀ : ਵੱਧ ਵੱਧ ਬੋਲਣਾ ਐਂ ਐਵੇਂ ਬੁੜ ਬੋਲਿਆ
ਸਬਜ਼ੀਆਂ ਤੋਂ ਜਾ ਤੂੰ ਸਿਆਸਤਾਂ ਨੂੰ ਫੋਲਿਆ
ਦੂਜੇ ਦੀ ਵੀ ਸਨ ਕੁੱਝ ਦੂਜੇ ਨੂੰ ਵੀ ਕਹਿਣ ਦੇ
ਹਕੂਮਤਾਂ ਦੀ ਗੱਲ ਤੋਂ ਹਕੂਮਤਾਂ ਤੇ ਰਹਿਣ ਦੇ
ਚੰਗਾ ਫ਼ਿਰ ਬੁਝ ਮੇਰਾ ਕੀ ਖ਼ਿਆਲ ਏ ?

ਰਹਿਮਾਂ: ਬੁਝ ਲਈ ਚੌਧਰੀ ਜੀ ਛੋਲਿਆਂ ਦੀ ਦਾਲ਼ ਐਂ

ਹਵਾਲਾ: ਮੇਲਾ ਅੱਖੀਆਂ ਦਾ; ਸਫ਼ਾ 30 ( ਹਵਾਲਾ ਵੇਖੋ )