ਅੱਖਾਂ ਦੇ ਵਿਚ ਇੱਕ ਸੁਫ਼ਨੇ ਲਈ ਉਡਾਰੀ ਸੀ

ਅੱਖਾਂ ਦੇ ਵਿਚ ਇੱਕ ਸੁਫ਼ਨੇ ਲਈ ਉਡਾਰੀ ਸੀ
ਫ਼ਿਰ ਕਿਸੇ ਪਖਲੋਂ ਮਗ਼ਰ ਸ਼ਿਕਾਰੀ ਸੀ

ਵਿਹੜੇ ਵਿਚ ਫ਼ਿਰ ਪਾਣੀਆਂ ਡੇਰੇ ਲਾਏ ਸਨ
ਮਸਾਂ ਮਰ ਕੇ ਕੱਚੀ ਕੰਧ ਉਸਾਰੀ ਸੀ

ਚਿੜੀਆਂ ਤੇ ਘਿੱਘੀਆਂ ਨੇ ਰਾਖੇ ਮਿੱਥਣੇ ਸਨ
ਸੱਪਾਂ ਨੇਂ ਫ਼ਿਰ ਪਸ਼ਲੀ ਕਿੰਜ ਉਤਾਰੀ ਸੀ

ਇੱਕ ਜ਼ਰਾ ਅਨਹਾਰ ਤੂੰ ਚੇਤੇ ਆਉਂਦੀ ਗਈ
ਉਹ ਸੂਰਤ ਜਿਹੜੀ ਵਰ੍ਹਿਆਂ ਵਿਚ ਵਸਾਰੀ ਸੀ

ਪਿਆਰ ਦਾ ਫਲ ਤੇ ਸਸਤੇ ਭਾਅ ਵੀ ਵਿਕਿਆ ਨਈਂ
ਏਸ ਜਿਨਸ ਦਾ ਉਥੇ ਕੌਣ ਵਪਾਰੀ ਸੀ

ਅਰਸ਼ਦ ਸ਼ਾਮ ਨੂੰ ਕਲਾ ਬਹਿ ਕੇ ਸੂਚਨਾਂ ਵਾਣ
ਇਸ ਦੇ ਬਾਹਜੋਂ ਕਿਵੇਂ ਉਮਰ ਗੁਜ਼ਾਰੀ ਸੀ