ਇਕ ਕਿਰਦਾਰ

ਆਸਿਫ਼ ਸ਼ਾਹਕਾਰ

ਉਹ ਪੂਰੇ ਜ਼ੋਰ ਤੇ ਦਾਵੀ ਨਾਲ਼ ਕਹਿੰਦੀ ਏ ਮੈਨੂੰ ਤੇਰੇ ਨਾਲ਼ ਇਸ਼ਕ ਏ ਤੇ ਉਹ ਆਪਣੇ ਏਸ ਦਾਵੀ ਨੂੰ ਸੱਚਾ ਸਾਬਤ ਕਰਨ ਲਈ ਉਹ ਰੋਂਦੀ ਏ ਰਾਤਾਂ ਨੂੰ ਜਾਗਦੀ ਏ ਮੇਰੇ ਕੱਪੜੇ ਧੋਂਦੀ ਏ ਰੰਗ ਬਰੰਗੇ ਚਾੜ੍ਹ ਕੇ ਮੇਰੇ ਅੱਗੇ ਧਰਦੀ ਏ ਆਪਣੇ ਮੁਸ਼ਕਿਲ ਨਾਲ਼ ਕਮਾਏ ਪੈਸੇ ਮੇਰੇ ਅਤੇ ਖ਼ਰਚ ਕਰਦੀ ਏ ਆਪਣੇ ਸੱਜਣਾਂ ਦੇ ਮਹੀਨੇ ਸਹਿੰਦੀ ਏ ਰਿਸ਼ਤੇਦਾਰਾਂ ਤੋਂ ਗਾਹਲਾਂ ਖਾਂਦੀ ਏ ਉਹਦਾ ਇਹ ਇਸ਼ਕ ਮੁਫ਼ਤ ਨਹੀਂ ਏ ਉਹ ਏਸ ਇਸ਼ਕ ਕਰਨ ਦਾ ਮੁੱਲ ਮੰਗਦੀ ਏ ਕਿ ਮੈਂ ਉਹਨੂੰ ਆਪਣੀ ਖੱਲ ਪਹਿਨਣ ਨੂੰ ਦੇ ਦੇਵਾਂ

Share on: Facebook or Twitter
Read this poem in: Roman or Shahmukhi

ਆਸਿਫ਼ ਸ਼ਾਹਕਾਰ ਦੀ ਹੋਰ ਕਵਿਤਾ