ਕਾਲੇ ਅੱਥਰੂ। ਕਾਲੇ ਸਾਹ
ਦੁੱਖ ਦੇ ਢਾਂਡ
ਰੂਹ ਦੀ ਰਾਤ
ਰਠੇ ਹਟੇ ਦਿਹਨਾ ਅਫਕਾਨਾਂ
ਰਾਤ ਦੀ ਅੱਖ ਦੇ ਅੱਥਰੂ ਤਾਰੇ
ਡਰਦੇ ਝਕਦੇ ਨਿੱਕੇ ਜਾਤਕ
ਜ਼ਾਹਰੇ ਹਾਸੇ
ਤੁਰਟੇ ਜੁੱਸੇ
ਰੰਗ ਬਰੰਗ ਕਾਗ਼ਜ਼
ਧੂੰ ਵਿਚ ਡੱਬੇ ਮੂੰਹ
ਸਕੇ ਰੱਖ
ਨੰਗੀਆਂ ਬੱਚਿਆਂ ਮਾਂਵਾਂ ਭੈਣਾਂ
ਔਂਤਰ ਧਰਤੀ ਦੇ ਸੀਨੇ ਤੇ
ਇੰਨੇ ਬੋਲੇ ਗੁੰਗੇ ਨੀਲੇ ਬਦਲ ਹੇਠਾਂ
ਕੰਧਾਂ ਕੰਧਾਂ
ਉੱਚੀਆਂ ਨੀਂਵੀਆਂ, ਪੁੱਠੀਆਂ,ਸਿੱਧੀਆਂ
ਢਲਦੀ ਸ਼ਾਮ ਦੀ ਬੁੱਕਲ ਹੇਠਾਂ
ਲੁਕੀਆਂ ਹੋਈਆਂ ਇਹ ਤਸਵੀਰਾਂ
ਬਢਰੀ ਚਿੱਟੇ ਝਾਟੇ ਵਾਲੀ ਸ਼ਾਮ
ਸੁਣ ਨੀ ਸ਼ਾਮੇ
ਤੇਰੀ ਮੁੱਢ ਕਦੀਮ ਸ਼ਰੀਕਨੀ
ਲਿਸ਼ਕਦੀ ਹੋਈ ਫ਼ਜਰ
ਜਿਹਦਾ ਇਕ ਜੀਂਦਾ ਚਮਕਾਰਾ