ਇਕ ਨਾਮੁਕੰਮਲ ਨਜ਼ਮ

(ਇਹ ਨਜ਼ਮ ਫ਼ਲਪਾਇਨ ਦੇ ਇਕ ਜ਼ਜ਼ੀਰੇ ਪੱਲਾਉਣ ਤੇ ਲਿਖੀ)

ਇਹ ਬਸਤੀ।।। ਇਹ ਕਿਹੋ ਜਿਹੀ ਬਸਤੀ
ਜਿਥੇ ਹੁਸਨ ਬੇਕਦਰਾ
ਜਿਥੇ ਮਾਸੂਮੀ ਲਈ
ਅੰਦਰ ਤਾਰ ਨਹੀਂ ਹਲ਼ਦੀ
ਜਿਥੇ ਮੋਹਰਾ ਪੈਂਦੀ ਜਿੰਦੜੀ ਦੀ
ਰੋਜ਼ ਦਿਹਾੜੇ ਮੁਸਕਾਵਨ ਦੀ ਹਿੰਮਤ
ਭੋਰਾ ਭੋਰਾ ਕਰਕੇ
ਮੁੱਕਦੀ ਜਾਂਦੀ
ਜਿਥੇ ਜਿੰਦੜੀ ਨਾਂ ਇੱਜ਼ਤਾਂ ਤੇ ਇਹਤਰਾਮਾਂ ਵਾਲੇ
ਭੁੱਲਦੀ ਜਾਂਦੀ
ਜਿਥੇ ਸਫ਼ਰ ਮੁਸਾਫ਼ਰ ਲਈ
ਹਰ ਜਾ ਇਕੋ ਰੰਗ ਵਿਚ ਰੰਗੀ
ਇਹ ਬਸਤੀ।।। ਇਹ ਕਿਹੋ ਜਿਹੀ ਬਸਤੀ
(ਪੱਲਾਉਣ, ਫ਼ਲਪਾਇਨ)