ਆਇਆ ਮਾਨਘ ਮਹੀਨਾ ਯਾਰਾਵਾਂ
ਇੱਕ ਬਾਕੀ ਰਹਿੰਦਾ ਬਾਰ੍ਹਵਾਂ

ਸਾਨੂੰ ਸੋਹਣੇ ਦਾ ਗ਼ਮ ਖਾਂਦੀਆਂ
ਹੋਈ ਮੁਦਤ ਪੁੱਛੋ ਤਾਣਦੀਆਂ

ਕਦੀ ਆ ਪਿਆਰੇ ਸੱਜਣਾਂ

ਮੈਂ ਨਿੱਜ ਤੱਤੀ ਨੇਹੂੰ ਲਾਇਆ
ਜੋ ਕੀਤਾ ਸੀ ਸੋ ਪਾਇਆ

ਹਨ ਹਾਰ ਸਿੰਗਾਰਾਂ ਫੂਕਦੀ
ਕਰ ਖੁਲ੍ਹੀਆਂ ਬਾਂਹੀਂ ਕੂਕਦੀ

ਕੋਈ ਵਾਕਫ਼ ਨਾਹੀਂ ਹਾਲ ਦਾ
ਕੀ ਬਾਤ ਕਹਾਂ ਇਸਰਾਰ ਦੀ

ਦਿਨ ਪਲ ਪਲ ਵੱਡਾ ਆਇਆ
ਹਨ ਪਾਲੇ ਜੋਸ਼ ਹਟਾਇਆ

ਮੈਂ ਉਮਰ ਗੁਜ਼ਾਰੀ ਰੋਂਦੀਆਂ
ਨਿੱਤ ਹੰਜੋਂ ਮਲ ਮਿਲ ਧੋਂਦਿਆਂ

ਹੁਣ ਪਵੇ ਕਬੂਲ ਦੁਆ ਜੇ
ਮੈਂ ਆਜ਼ਿਜ਼ ਔਗਣਹਾਰ ਦੀ

ਅਸਾਂ ਇਹ ਭੀ ਮਾਹ ਗੁਜ਼ਾਰਿਆ
ਵਿਚ ਤੇਰੀ ਤਕ ਪਿਆਰਿਆ

ਤੂੰ ਗਿਓਂ ਮੁਹੱਬਤ ਤੋੜ ਕੇ
ਫੇਰ ਖ਼ਬਰ ਨਾ ਲਈਵ ਮੋੜ ਕੇ

ਤੈਨੂੰ ਤਰਸ ਨਾ ਮੇਰੇ ਹਾਲ ਦਾ
ਮੈਂ ਤੇਰਾ ਨਾਮ ਚਿਤਾਰਦੀ