ਅੱਖ ਲਾਏ ਦੀ ਚੱਸ ਨਾ ਜਾਂਦੀ

ਅੱਖ ਲਾਏ ਦੀ ਚੱਸ ਨਾ ਜਾਂਦੀ
ਨਿੱਕੀ ਨਿੱਕੀ ਕੱਸ ਨਾ ਜਾਂਦੀ

ਮੇਲੇ ਤੇ ਮਰ ਮੁੱਕ ਜਾਂਦੇ ਨੇ
ਢੋਲਾਂ ਦੀ ਧੜਮੱਸ ਨਾ ਜਾਂਦੀ

ਉੱਡ ਜਾਂਦੀ ਜੇ ਜਿੰਦ ਨਿਮਾਣੀ
ਵਿਚ ਕੁੜਿੱਕੀ ਫੱਸ ਨਾ ਜਾਂਦੀ

ਜੇ ਦੁਨੀਆ ਦੇ ਵੱਸ ਵਿਚ ਹੁੰਦਾ
ਕੋਈ ਦਾਰੂ ਦੱਸ ਨਾ ਜਾਂਦੀ

ਜੇ ਉਹਨੂੰ ਘਰ ਚੰਗਾ ਲਗਦਾ
ਵਿਹੜੇ ਵਿਚ ਰਸ ਮਸ ਨਾ ਜਾਂਦੀ

ਕਦੀ ਕਦੀ ਦਿਲ ਮੰਗੇ ਮੇਰਾ!
ਬਾਲ ਪੁਣੇ ਦੀ ਤੱਸ ਨਾ ਜਾਂਦੀ

ਕੌਣ ਸ਼ਰਾਂਦ ਮੁਕਾਵਣ ਜਾਂਦਾ
ਜੇ ਕਰ ਮੇਰੀ ਸੱਸ ਨਾਂ ਜਾਂਦੀ