ਉੱਚੀਆਆਂ ਕੰਧਾਂ ਵਾਲਾ ਘਰ ਸੀ ਰੋ ਲੈਂਦੇ ਸਾਂ ਖੱਲ ਕੇ

ਉੱਚੀਆਂ ਕੰਧਾਂ ਵਾਲਾ ਘਰ ਸੀ ਰੋ ਲੈਂਦੇ ਸਾਂ ਖੁਲ ਕੇ
ਐਸੀ ਵਾਅ ਵਗਾਈ ਓ ਰੱਬਾ ਰਹਿ ਗਈ ਜਿੰਦੜੀ ਰੁਲ਼ ਕੇ

ਚਾਰ ਚੁਫ਼ੇਰੇ ਦਰਦ ਹਨੇਰੇ ਹੰਝੂ ਡੇਰੇ ਡੇਰੇ
ਦੁਖਿਆਰੇ ਵੰਜਾਰੇ ਆ ਗਏ ਕਿਧਰ ਰਸਤਾ ਭੁੱਲ ਕੇ

ਯਾਦ ਆਈਆਂ ਕੁਝ ਹੋਰ ਵੀ ਤੇਰੇ ਸ਼ਹਿਰ ਦੀਆਂ ਬਰਸਾਤਾਂ
ਹੋਰ ਵੀ ਚਮਕੇ ਦਾਗ਼ ਦਿਲਾਂ ਦੇ ਨਾਲ਼ ਅਸ਼ਕਾਂ ਦੇ ਧੁਲ ਕੇ

ਅਪਣੀ ਗੱਲ ਨਾ ਛੱਡੀਂ ਜਾਲਬ ਸ਼ਾਇਰ ਕੁੱਝ ਵੀ ਆਖਣ
ਅਪਣੀ ਰੰਗਤ ਖੋ ਦਿੰਦੇ ਨੇਂ ਰੰਗ ਰੰਗਾਂ ਵਿਚ ਘੁਲ ਕੇ

ਹਵਾਲਾ: ਰਾਤ ਕੁਲੈਹਣੀ, ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 58 ( ਹਵਾਲਾ ਵੇਖੋ )