ਗੋਰੀ

ਗੋਰੀ ਬੁਲ੍ਹਾਂ ਵਿਚ ਹਾਸਾ ਕੇਹਾ ਹੱਸਿਆ
ਪਈ ਨਰਮੇ ਦਾ ਕਾਲ਼ ਪਏ ਗਿਆ

ਗੋਰੀ ਨੱਸ ਕੇ ਗਲੀ ਦੇ ਵਿਚੋਂ ਲੰਘੀ
ਤੇ ਮੁੰਡਿਆਂ ਦੀ ਲਾਈਨ ਲੱਗ ਗਈ

ਗੋਰੀ ਪੱਬਾਂ ਪਾਰ ਮਾਰੇ ਲਲਕਾਰੇ
ਨੀ ਦੱਸੋ ਕੋਈ ਮੇਰੇ ਜੋੜ ਦਾ

ਗੋਰੀ ਨਹਾ ਕੇ ਲਈ ਜਾਂ ਅੰਗੜਾਈ
ਆਸ਼ਿਕਾਂ ਦੀ ਏ ਮੱਤ ਵੱਜ ਗਈ

ਗੋਰੀ ਲੁੱਟ ਜਦ ਮੁੱਖ ਤੋਂ ਹਟਾਈ
ਤੇ ਚੰਨ ਵੀ ਸ਼ੈਦਾਈ ਹੋ ਗਿਆ

ਗੋਰੀ ਸਜ ਕੇ ਛੱਤ ਕੇਹਾ ਆਈਯ
ਪਿੰਡ ਵਿਚ ਨੀਰ ਪਏ ਗਿਆ

ਗੋਰੀ ਅੱਖਾਂ ਵਿਚ ਅੱਖਾਂ ਕੀ ਪਾਈਆਂ
ਰਾਤਾਂ ਦੇ ਏ ਨੀਂਦ ਉੱਡ ਗਈ

ਤੇਰੇ ਬੁਲ੍ਹਾਂ ਉਤੋਂ ਗੋਰੀਏ ਮੈਂ ਵਾਰਾਂ
ਗੁਲਾਬ ਦਿਆਂ ਲਾਲ਼ ਪੱਤਿਆਂ

ਦਿੱਤਾ ਗੋਰੀ ਨੀਂ ਕੀ ਦੇਸ ਨਿਕਾਲਾ
ਤੇ ਹੰਝੂਆਂ ਹੜ੍ਹ ਆਗਿਆਆ

ਗੋਰੀ ਮਿੱਥੇ ਤੇ ਤ੍ਰੇਲੀ ਜਦੋਂ ਪਾਈ
ਸ਼ੀਸ਼ਾ ਚੂਰ ਚੂਰ ਹੋ ਗਿਆ