ਜਾਨਾਂ ਤਾਂ ਪਿਆ ਇਕੱਲੇ

ਮੈਂ ਇਆਣਾ, ਬਾਲਕ ਕਲਾ
ਸ਼ਹਿਰੀਂ ਅਜਬ ਹਵਾੜਾਂ ਤਾਈਂ ਕਿਵੇਂ ਜਰਦਾ
ਇਸ ਦੀਆਂ ਸੜਕਾਂ ਟੁਰਦੇ ਮਰਦ ਜ਼ਨਾਨੀਆਂ ਇਕ ਦੂਜੇ ਤੋਂ ਓਭੜ
ਲੋਕਾਂ ਦੀ ਉਪਰੀਤ ਤੂੰ ਮੇਰਾ ਦਿਲ ਬਹੁੰ ਡਰਦਾ

ਮੇਰੇ ਭਰੇ ਵਸੀਪੇ ਅੰਦਰ
ਹਰ ਇਕ ਸ਼ੈ ਦੀ ਜ਼ਾਤ ਸਿਫ਼ਾਤ ਤੇ ਨਾਂ ਹੁੰਦਾ ਹੈ
ਕੀੜੇ ਕਾਢੀਆਂ ਦਾ ਵੀ ਕੋਈ ਥਾਂ ਹੁੰਦਾ ਹੈ
ਢਾਰੇ ਅਤੇ ਚਹਿਕਦੀਆਂ ਚਿੜੀਆਂ ਦਾ ਇਕ ਸਮਾਂ ਹੁੰਦਾ ਹੈ
ਅਸਮਾਨਾਂ ਤੇ ਉੱਡ ਦੀਆਂ ਭੁੱਕੀਆਂ ਇੱਲਾਂ, ਵਿਹੜੇ ਕਾਂ ਹੁੰਦਾ ਹੈ
ਸੂਰਜ ਤੇ ਪਰਛਾਵੇਂ ਪੜ੍ਹ ਕੇ ਵੇਲ਼ਾ ਮਨ ਮਨਾਂ ਹੁੰਦਾ ਹੈ
ਭੱਠੀ ਬੈਠੇ ਬੇ ਪ੍ਰਵਾਹ ਮੰਡੀਆਂ ਦਾ ਰੰਗ ਨਵਾਂ ਹੁੰਦਾ ਹੈ

ਮਿੰਨੀ ਬੋਰੀ ਝੋਟੀ ਨਵੀਂ ਹੋਈ ਫਿਰ ਨਿੱਤਰੀ
ਮੀਆਂ ਚੰਨੂੰ ਵਾਲਾ ਢਗਾ, ਲੱਕ ਤੋਂ ਸੜਿਆ, ਔਖਾ, ਮਾਰੋ
ਚੱਪਾ ਦਾਂਦ ਸਦਾ ਦਰ ਕੀ ਉਤਲੀ ਬਾਹੀ ਵਗਣ ਤੇ ਭਾਰੂ
ਵਿੱਛੇ ਜੰਮਦਿਆਂ ਗਾਵਾਂ ਫ਼ਸਲਾਂ ਵਵਹਨ ਦਾ ਦਾਰੂ

ਪਿੰਡ ਦੇ ਬਾਹਰ ਰੜੀਆਂ ਅੰਦਰ
ਕਰਿਆਂ ਹੱਥੀਂ ਸੂਰਜੀ ਹੋਈ ਅਣ ਮੂੰਹ ਖ਼ਲਕਤ
ਜਦ ਚਾਹੁਣ ਉਨ੍ਹਾਂ ਪੈਰੀਂ ਘੁੰਘਰੂ ਬੰਨ੍ਹ ਨਚਾਉਣ
ਰੋਗੀ ਮੰਦੇ ਦੇਣਾ ਉਨ੍ਹਾਂ ਦੇ ਪੱਲੇ ਪਾਵਨ
ਚੜ੍ਹੀ ਜਵਾਨੀ ਕੁੜੀਆਂ ਉਨ੍ਹਾਂ ਸੱਦ ਸਦਾ ਕੇ
ਆਪਣੇ ਆਪ ਨੂੰ ਦੰਦਲ ਪਾਵਨ
ਉਹੋ ਜੰਮਣ, ਉਹੋ ਗੋਰਸਤਾਨ ਅਪੜਾਵਨ

ਦਿਲ ਇਕ ਸਦਾ ਡਰਾਕਲ਼ ਖੋਜੀ
ਹਰ ਗਜ ਦੀ ਦੀ ਸਹੁੰ ਲੈ ਕੇ ਸਿੰਹਾਂ ਮਾਰਨ ਲੋੜੇ
ਸਿਖ਼ਰ ਦੁਪਹਿਰੇ, ਰਾਤੀਂ ਘੁੱਪ ਹਨੇਰੀਆਂ ਅੰਦਰ
ਉਨ੍ਹਾਂ ਦੀ ਟੋਹ ਲੈ ਕੇ ਆਪ ਤਰੀਹਨਦਾ, ਲੁਕਣਮੀਟੀ ਖੇਡੇ
ਇਹੋ ਅੰਦਰੋਂ ਟੁਰਦੇ ਜੀਵਨ ਵਾਲਾ ਤੱਤ, ਸੱਤ
ਇਹੋ ਦਿਨ ਤੇ ਰਾਤ ਵਲਾਵੇਂ ਝੇੜੇ, ਝੇਡੇ

ਇਹ ਇਕ ਪੂਰਾ ਮੇਲਾ ਜੁੜਿਆ ਜਗਜੀਵਨ ਦਾ
ਮੇਰੀ ਹਸਤੀ ਦਾ ਇਹ ਜ਼ਾਮਨ, ਮੇਰੀ ਇਸ ਨਸਸਾਰ ਚ ਥਾਂ ਦਾ
ਇਨ੍ਹਾਂ ਸਭ ਨੂੰ ਲੈ ਕੇ ਕਿਹੜੇ ਸ਼ਹਿਰੀਂ ਜਾਵਾਂ
ਕਿੱਥੇ ਭੰਨਾਂ ਭੂਰੀ ਝੋਟੀ, ਕਿੱਥੇ ਖੋਜੀ ਮਨ ਪਰਚਾਵਾਂ
ਬਹੁਤਾ ਚਰਨੇ ਰਹਿ ਨਹੀਂ ਸਕਦਾ ਕੋਈ ਨਿਥਾਵਾਂ