ਪੈਰਾਂ ਨੂੰ ਕੋਈ ਭੁੱਲ ਤਾਂ ਨਹੀਂ ਨਾ!

ਪੈਰਾਂ ਨੂੰ ਕੋਈ ਭੁੱਲ ਤਾਂ ਨਹੀਂ ਨਾ!
ਮੰਜ਼ਿਲ ਪੱਧ ਦਾ ਮਿਲਤਾ ੰ ਨਹੀਂ ਨਾ!

ਮੰਜ਼ਰ ਨੂੰ ਹੁਣ ਕਿਹੜਾ ਆਖੇ
ਰੰਗ ਵੀ ਜ਼ੁਜ ਨੇਂ ਕੁਲ ਤਾਂ ਨਹੀਂ ਨਾ!

ਵੇਲ਼ਾ ਪੱਟੀ ਬੰਨ੍ਹ ਛੱਡਦਾ ਏ ਪ੍ਰ
ਬੰਦੇ ਜਾਂਦੇ ਘੁਲ਼ ਤਾਂ ਨਹੀਂ ਨਾ!

ਇੰਜ ਤਾਂ ਅੱਜ ਵੀ ਚਿੱਤਰ ਸਾਵਾ ਏ
ਪਰ ਉਹ ਅਗਲੇ ਤੁਲ਼ ਤਾਂ ਨਹੀਂ ਨਾ!

ਤੇਰੇ ਜਿਹਾ ਚਿੰਨ ਲਗਦਾ ਏ ਪ੍ਰ
ਤੇਰੇ ਜਿਹਾ ਬਿਲਕੁੱਲ ਤੇ ਨਹੀਂ ਨਾ!

ਮੋਈ ਹਯਾਤੀ ਪੱਟ ਪਟਾਖੇ
ਮੈਂ ਇੰਜ ਮੌਤ ਦਾ ਮੁੱਲ ਤਾਂ ਨਹੀਂ ਨਾ!

ਆਸ ਖੜੇ ਤੇ ਸਾਹ ਖਿੜਦਾ ਏ
ਇੰਜ ਇਹ ਸਾਹ ਕੋਈ ਫੁੱਲ ਤਾਂ ਨਹੀਂ ਨਾ!

ਅੰਬਰ ਝੋਲ਼ੀ ਛੰਡੇ ਵੀ ਤੇ
ਤਾਰੇ ਜਾਂਦੇ ਡੱਲਾ ਤਾਂ ਨਹੀਂ ਨਾ!

ਦੇਖ ਤੋ ਉਹਨੂੰ ਝੁਕ ਕੇ ਨਾਸਰ
ਤੈਨੂੰ ਐਡੀ ਖੱਲ ਤੇ ਨਹੀਂ ਨਾ!