ਕਿਸੇ ਵੀ ਰਾਤ ਦੀ ਕਾਲਕ
ਕਿਸੇ ਵੀ ਦੇਂਹ ਦੇ ਮੂੰਹ ਉਤੇ
ਕਦੀ ਵੀ ਮੈਂ ਨਈਂ ਵੇਖੀ
ਕਦੀ ਇਹ ਹੋ ਨਈਂ ਸਕਦਾ

ਕਦੀ ਇਹ ਹੋ ਨਈਂ ਸਕਦਾ
ਕਿਸੇ ਵੀ ਚਿੰਨ ਦੇ ਉਹਲੇ ਤੇ
ਜੇ ਤਾਰੇ ਬਹਿ ਕੇ ਵੇਖਣ ਤਾਂ

ਕਿਸੇ ਵੀ ਰਾਤ ਦੀ ਕਾਲਕ
ਕਿਸੇ ਵੀ ਪਾਸਿਓਂ ਆ ਕੇ
ਹਨੇਰਾ ਦਾਨ ਕਰ ਜਾਵੇ
ਕਦੀ ਇਹ ਹੋ ਨਈਂ ਸਕਦਾ

ਕਦੀ ਇਹ ਹੋ ਨਈਂ ਸਕਦਾ
ਕਿਸੇ ਵੀ ਰਾਤ ਦੀ ਕਾਲਕ
ਕਿਸੇ ਜੁਗਨੂੰ ਦੀ ਕੰਡ ਉਤੋਂ
ਚਮਕਦਾ ਨੂਰ ਹੂੰਝ ਕੇ ਤੇ
ਹਨੇਰਾ ਦਾਨ ਕਰ ਜਾਵੇ
ਸਫ਼ਰ ਵੀਰਾਨ ਕਰ ਜਾਵੇ
ਕਦੀ ਇਹ ਹੋ ਨਈਂ ਸਕਿਆ
ਕਦੀ ਇਹ ਹੋ ਨਈਂ ਸਕਿਆ

ਮੈਂ ਤੇਥੋਂ ਪੁੱਛ ਨਈਂ ਸਕਦਾ
ਇਜ਼ਾਜ਼ਤ ਜੇ ਕਦੀ ਹੋਵੇ

ਮੈਂ ਤੇਥੋਂ ਨਿੱਤ ਪੁੱਛਾਂ ਇਹ
ਮੈਂ ਤੈਨੂੰ ਗੋਤਮਾ ਦੱਸ ਖ਼ਾਂ
ਭਲਾ ਆਖਾਂ ਤੇ ਕੀ ਆਖਾਂ
ਰਾਏ ਮੁਹੰਮਦ ਖ਼ਾਂ ਨਾਸਿਰ