ਰਾਹ ਕੋਲ਼ ਪਾਹਲੋਂ ਪੈਂਡਾ ਕੋਈ ਨਾਹ

ਰਾਹ ਕੋਲ਼ ਪਾਹਲੋਂ ਪੈਂਡਾ ਕੋਈ ਨਾਹ
ਮੈਂ ਇੰਜ ਹਾਹ, ਪਰ ਏਨਾ ਕੋਈ ਨਾਹ

ਕੱਧਾਂ ਮੈਨੂੰ ਘਰ ਦਿੱਤਾ ਈ
ਨਹੀਂ ਤੇ ਮੈਥੋਂ ਬੂਹਾ ਕੋਈ ਨਾਹ

ਹੱਡੋਂ ਵੀ ਤੂੰ ਕਲਾ ਕੋਈ ਨਹੀਂ
ਬੱਸ ਇਹ ਮੇਰਾ ਚਿਹਰਾ ਕੋਈ ਨਾਹ

ਅੰਬਰੋਂ ਸੱਦ ਸੁਣੀਂਦੇ ਨਾ ਹਨੀ
ਅੰਬਰ ਏਡਾ ਉੱਚਾ ਕੋਈ ਨਾਹ

ਵੇਖ ਕੇ ਤੈਨੂੰ ਸਾਹ ਆਉਂਦਾ ਏ
ਕੰਮ ਤਾਂ ਮੈਨੂੰ ਏਡਾ ਕੋਈ ਨਾਹ

ਮੌਤ ਨੂੰ ਮੂੰਹ ਤੇ ਲੈ ਤਾਂ ਆਇਆਂ ਐਂ
ਇੰਜ ਤੂੰ ਮੈਨੂੰ ਦੱਸਣਾ ਕੋਈ ਨਾਹ

ਮੇਰੇ ਸੱਦ ਛੜਾ ਛੱਡੇ ਨੀ
ਆਖ ਕੇ ਬੱਸ ਇਹ, ਸੁਣਿਆ ਕੋਈ ਨਾਹ

ਮੇਰੇ ਹਾਂ ਤੇ ਪੈਰ ਹਾਹ ਉਹਨਦਾ
ਟੁਰਿਆ ਜਾਂਦਾ, ਟੁਰਿਆ ਕੋਈ ਨਾਹ

ਫੁੱਲ ਖ਼ੁਸ਼ਬੂ ਹਾ ਉਦੋਂ ਤੀਕਰ
ਵੇਲੇ ਜਦ ਤਾਈਂ ਸੁੰਘਿਆ ਕੋਈ ਨਾਹ

ਜੰਨਤ ਦਾ ਮੈਂ ਦੇਣੇਦਾਰ ਹਾਂ
ਮੇਰੇ ਕੋਲ਼ ਤਮਾਸ਼ਾ ਕੋਈ ਨਾਹ

ਅੱਖ ਦੀ ਨਾਸਿਰ ਸਹੁੰ ਨਹੀਂ ਦਿੰਦਾ
ਦਿਲ ਕੋਲ਼ ਕਸਮੇ ਦੂਜਾ ਕੋਈ ਨਾਹ

ਆਖ ਸੂ ਨਾਸਿਰ ਰੌਣਾ ਕਾਹਦਾ
ਘਰ ਹਾ ਅਪਣਾ, ਜਾਣਾ ਕੋਈ ਨਾਹ