ਮੈਂ ਦਾ ਮਤਲਬ ਤੋਂ ਹੋਇਆ ਏ

ਮੈਂ ਦਾ ਮਤਲਬ ਤੂ ਹੋਇਆ ਏ
ਤਦ ਚੁੱਲ੍ਹੇ ਵਿਚ ਧੂੰ ਹੋਇਆ ਏ

ਹਰ ਹਿੱਕ ਅਲ ਕੰਡ ਕੀਤੀ ਏ ਤੇ
ਤਾਂ ਤੇਰੇ ਵੱਲ ਮੂੰਹ ਹੋਇਆ ਏ

ਮੈਂ ਹਿੱਕ ਸੁਖ ਦਾ ਸਾਹ ਹੁੰਦਾ ਹਾ
ਮੁੜ ਇਹ ਹੋਵਣ ਜੂੰ ਹੋਇਆ ਏ

ਕਿੰਧੀ ਯਾਦ ਦਾ ਚੇਤਰ ਚੜ੍ਹਿਆ
ਪਿੰਡਾ ਲੂੰ ਲੂੰ ਹੋਇਆ ਏ

ਜੂੰ ਮੈਂ ਸ਼ੌਕ ਦਾ ਰਸਤਾ ਮਲਿਆ
ਸੋ ਸੌ ਮੀਲ ਕੜੋਂ ਹੋਇਆ ਏ

ਮੈਂ ਮਿੱਟੀ ਦਾ ਇਹੰਦਾ ਮਤਲਬ
ਮੇਰਾ ਹੋਂਦ ਘਰੂੰ ਹੋਇਆ ਏ

ਜਿੰਨਾ ਭੁੱਖ ਤੋਂ ਪਾਸਾ ਵੱਟਿਆ
ਉਨ੍ਹਾਂ ਨੇੜ ਸਗੋਂ ਹੋਇਆ ਏ

ਰੁੱਤ ਉਘੜੀ ਕਿ ਅੱਖ ਉਘੜੀ ਏ
ਕੁਛ ਤਾਂ ਨੀਂਦਰ ਨੂੰ ਹੋਇਆ ਏ

ਜਾਂਦੀ ਰਾਤ ਨੂੰ ਮਿਲ ਲਾ ਨਾਸਿਰ
ਕਿਧਰੇ ਕੁਕੜੂੰ ਘੂੰ ਹਾਇਆ ਏ