ਮੌਤ ਦੀ ਰੁੱਤ ਕਰ ਨੂਈ

ਹਾਲੀ ਮਰ ਕੇ ਕੀ ਕਰਨਾ ਐਂ
ਕੜਮੀ ਭੋਈਂ ਦੀ ਝੋਲ਼ੀ ਦੇ ਵਿਚ
ਕਬਰਾਂ ਜੋਗੀ ਜਾਇ ਈ ਕੋਈ ਨਹੀਂ
ਹਾਲੀ ਮਰਨ ਦਾ ਭਾਅ ਈ ਕੋਈ ਨਹੀਂ

ਅਜੇ ਤਾਂ ਭੋਈਂ ਦੀ ਸ਼ੈਹ ਰੋਗ ਵਿਚੋਂ
ਸਾਹਣਵਾਂ ਦੀ ਰੱਤ ਚੁਣਦੀ ਪਈ ਏ
ਅਜੇ ਤਾਂ ਕੜਮੀ ਖਡੇ ਹੱਥੀਂ
ਸੁਖ ਦਾ ਸਾਹ ਵੀ ਕੁ ਨਿਧੀ ਪਈ ਏ

ਅਜੇ ਨੇਂ ਵਖ਼ਤ ਬਥੇਰੇ ਇਹਨੂੰ
ਅਜੇ ਤਾਂ ਢਿੱਡ ਦੇ ਰੋਗ ਨੇਂ ਅਯਹਨਦੀ
ਕੁੱਖ ਨਿਚੋੜ ਕੇ ਪੀਤੀ ਜਾਂਦੇ
ਤਿਸ ਨਪੀੜ ਕੇ ਖਾਹਦੀ ਬੀਇਠੇ

ਭੁੱਖ ਨਿਚੋੜ ਕੇ ਪੀਤੀ ਜਾਂਦੇ
ਧਡ ਦੇ ਰੋਗ ਦਾ ਦਾਰੂ ਲੱਭੀਏ
ਚਗੀ ਰੋਗ ਦਾ ਦਾਰੂ ਲੱਭੀਏ
ਨਹੀਂ ਤੇ ਰੰਡੀ ਮੌਤ ਦੇ ਥਿਗੜੇ

ਕਾਲ਼ਿਓਂ ਚਿੱਟੇ ਹੋ ਜਾਂਦੇ ਨੇਂ
ਅੱਥਰੂ ਭੁੱਟੇ ਹੋ ਜਾਂਦੇ ਨੇਂ
ਸੱਪਾਂ ਦੀ ਇਹ ਖੱਡ ਫ਼ਸਾਦੀ
ਜੈਨ ਦੇ ਰੋਗ ਦਾ ਮੁਡ਼ ਫ਼ਸਾਦੀ

ਮੌਤ ਦੀ ਰੁੱਤ ਸੁਹਾਗਣ ਕੋਈ ਨਹੀਂ
ਭਾਗਭਰੀ ਇਹ ਭਾਗਣ ਕੋਈ ਨਹੀਂ
ਅੱਧੀ ਮੌਤ ਦਾ ਕੀ ਕਰਨਾ ਐਂ
ਮਰੇ ਤੇ ਪੂਰੀ ਮੌਤ ਮਰਾਂਗੇ

ਹਾਲੀ ਮਰਕੇ ਕੀ ਕਰਨਾ ਐਂ