ਅੱਗ ਦੀ ਲੋੜ

ਮੈਨੂੰ ਅੱਗ ਦੀ ਲੋੜ ਏ
ਜਿਹੜੀ ਮੇਰੇ ਅੰਦਰ ਬੁਝੇ
ਤੇ ਫ਼ਾਲਤੂ ਚੀਜ਼ਾਂ ਸਾੜ ਛੱਡੇ
ਕਦੀ ਕਦੀ ਅੱਗ ਇਨਕਾਰੀ ਵੀ ਹੋ ਜਾਂਦੀ ਏ
ਤੇ ਬਾਅਜ਼ ਵੇਲੇ ਅਜ਼ਾਨਾਂ ਵੀ ਨਹੀਂ ਦਿੱਤੀਆਂ ਜਾਂਦੀਆਂ
ਹਨੇਰੇ ਵਿਚ ਅੱਖਾਂ ਗਵਾਚ ਜਾਂਦੀਆਂ ਨੇਂ
ਫਲ ਡਿੱਗ ਕੇ ਆਪਣੀ ਛਾਂ ਗੰਵਾ ਦਿੰਦੇ ਏ
ਤੇ ਇਨਸਾਨ ਦੇ ਬਾਅਜ਼ ਕਫ਼ਨ ਮਰਦੇ ਨਾਲੋਂ ਵੀ
ਠੰਢੇ ਹੁੰਦੇ ਨੇਂ

ਅੱਧੇ ਕਮਰੇ ਵਿਚ ਅੱਧੀ ਰੂਹ ਨਹੀਂ ਡਿੱਕੀ ਦੀ
ਸੂਰਜ ਪਸਤੀਆਂ ਵਿਚ ਵੀ ਰਹਿੰਦਾ ਏ
ਚੁੱਪ ਇਨਸਾਨ ਨੂੰ ਮਾਰਦੀ ਏ
ਤੇ ਇਨਸਾਨ ਚੁੱਪ ਕੋਲੋਂ ਨਹੀਂ ਲੁਕ ਸਕਦਾ
ਹਨੇਰੇ ਵਿਚ ਅੱਗੇ ਹੋਏ ਫਲ ਛਾਂ ਨਹੀਂ ਲੱਭਦੇ

ਅੱਗ ਦੇ ਜਿਗਰ ਵਿਚ ਕੋਈ ਚੀਜ਼ ਲੱਕੀ ਨਹੀਂ ਰਹਿ ਸਕਦੀ
ਅੱਗ ਬੁਝ ਜਾਂਦੀ ਤੇ ਵਾਜ ਕਮਾ ਲੈਂਦੀ
ਤੇ ਏਸ ਦੌਰ ਦੀ ਜ਼ਬਾਨ ਕਾਗ਼ਜ਼ ਤੋਂ ਵੀ ਨਿੱਕੀ ਏ

ਹਨੇਰੇ ਵਿਚ ਅੱਖਾਂ ਸੁੱਟ ਕੇ ਚੀਜ਼ਾਂ ਲੱਭੀਆਂ ਜਾਂਦੀਆਂ ਨੇਂ
ਮੁਰਲੀ ਦੀ ਵਾਜ ਇਨਸਾਨ ਨਾਲੋਂ ਬਹੁਤੀ ਦੁਖੀ ਹੁੰਦੀ ਏ
ਤੇ ਸਮੁੰਦਰ ਕਦੀ ਮਿੱਟੀ ਨਹੀਂ ਚਰਾਂਦਾ
ਤੇ ਮਿੱਟੀ ਸਮੁੰਦਰ ਨਹੀਂ ਚਰਾਂਦੀ

ਮੌਜਾਂ ਪੈਰਾਂ ਕੋਲੋਂ ਖ਼ੋਰੇ ਕੀ ਮੰਗ ਕੇ ਸਮੁੰਦਰ ਵੱਲ ਟੁਰ ਜਾਂਦੀਆਂ ਨੇਂ
ਅੱਜ ਰਾਤ ਤੋਂ ਮੇਰੇ ਅਜ਼ਾਬ ਨਿਭਾਵੀਂਗਾ
ਪਰ ਮੈਂ ਤੈਨੂੰ ਨਿਭਾਵਾਂਗੀ
ਮੈਂ ਕਦੀ ਦਰਿਆ ਵਾਂਗੂੰ ਫ਼ਰਿਆਦ ਨਹੀਂ ਕਰਦੀ

ਦੀਵੇ ਦੀ ਜ਼ਿਆਦਾ ਲੌ, ਜ਼ਿਆਦਾ ਲੋੜ ਅੱਗ ਹੁੰਦੀ ਏ
ਮੈਂ ਕਿਸੇ ਦਾ ਅਜਰ ਨਹੀਂ
ਨਾ ਵਕਤ ਦੀ ਤਕਸੀਮ ਵਿਚ ਸ਼ਾਮਿਲ ਆਂ
ਅੱਗ ਓਨੀ ਕੁ ਚਰਾਈ ਦੀ ਏ
ਜਿਨੀ ਕੁ ਬੰਦੇ ਕੋਲ਼ ਰਾਤ ਹੋਵੇ
ਇਨਸਾਨ ਤੇ ਇਕੋ ਈ ਵਾਰ ਮਰਦੇ
ਫ਼ਿਰ ਇਹ ਫ਼ਰਿਸ਼ਤੇ ਰੂਹਾਂ ਕਿੱਥੇ ਲੈ ਜਾਂਦੇ ਨੇਂ

ਤੇ ਹਨੇਰੀਆਂ ਨੂੰ ਅੱਗ ਦੀ ਡਾਹਢੀ ਲੋੜ ਕਿਵੇਂ ਪੈਂਦੀ ਏ
ਖੂਹ ਦੀ ਆਸ ਤੇ ਲਟਕੀ ਹੋਈ ਰੱਸੀ
ਇਨਸਾਨ ਦੀ ਤ੍ਰਹਿ ਨਾਲੋਂ ਡਾਹਢੀ ਹੁੰਦੀ ਏ

ਜਦੋਂ ਰੋਗ ਮੇਰੇ ਘਰ ਜੰਮਿਆ ਸੀ
ਉਦੋਂ ਮੀ ਦੇਵੇ ਅੱਗ ਨਹੀਂ ਸੀ ਬਾਲੀ
ਅੱਗ ਦੀਆਂ ਕਿੰਨੀਆਂ ਕਿੱਥੇ ਜਾ ਕੇ ਵੱਸ ਜਾਂਦੀਆਂ ਨੇਂ

ਹਨੇਰੇ ਦੀ ਪਛਾਣ ਵਿਚ ਅੱਗ ਸੌ ਜਾਂਦੀ ਏ
ਅੱਖਾਂ ਨੂੰ ਸਚਾਈਆਂ ਦੀ ਅੱਗ ਲੱਗੀ ਹੁੰਦੀ ਏ
ਸੂਰਜ ਆਪਣੀ ਧੁੱਪ ਵਿਚ ਸਾਹ ਲੈਂਦਾ ਏ
ਤੇ ਮਾਵਾਂ ਖ਼ੋਰੇ ਕਿਹੜੇ ਛਾਂ ਵਿਚ ਇਨਸਾਨਾਂ ਨੂੰ
ਸੁੱਟ ਜਾਂਦੀਆਂ ਨੇਂ

ਪੈਰਾਂ ਦਾ ਦੁੱਖ ਪੈਰਾਂ ਨਾਲ਼ ਈ ਰਹਿੰਦਾ ਏ
ਦਿਲ ਦੀ ਨੋਕ ਤਲਵਾਰ ਨਹੀਂ ਸਹਾਰ ਸਕਦੀ
ਦਿਨਾਂ ਨਾਲ਼ ਪਵਾਂਦੀ ਨਹੀਂ ਬਣੀ ਜਾਂਦੀ