ਉੱਠੀ ਸਹਿਰਾ ਕੂੰ ਜੁਲ ਦਿਲੜੀ ਚਮਨ ਸਾਕੂੰ ਨੀ ਰਾਸ ਆਇਆ

ਉੱਠੀ ਸਹਿਰਾ ਕੂੰ ਜੁਲ ਦਿਲੜੀ ਚਮਨ ਸਾਕੂੰ ਨੀ ਰਾਸ ਆਇਆ
ਉਹੋ ਪ੍ਰਦੇਸ ਚੰਗਾਂ ਹਾ ਵਤਨ ਸਾਕੂੰ ਨੀ ਰਾਸ ਆਇਆ

ਡੁਖਾਂ ਦਰਦਾਂ ਤੋਂ ਲੜ ਲੜ ਕੇ ਮਸੀਂ ਤਾਂ ਜੰਗ ਜੀਤੀ ਹਈ
ਅਮਨ ਦੀ ਆਸ ਪੁੱਜ ਗਈ ਪਰ ਅਮਨ ਸਾਕੂੰ ਨੀ ਰਾਸ ਆਇਆ

ਅਸਾਂ ਵੇਹੜਾ ਸਜਾਇਆ ਹਾ ਜੋ ਦੁਨੀਆ ਨਾਲ਼ ਰਲ ਬਹਿਸੋਂ
ਸਜਾਵਟ ਬਾਅਦ ਮੁੱਕਰਿਆ ਗੇ ਸਹਿਣ ਸਾਕੂੰ ਨੀ ਰਾਸ ਆਇਆ

ਜੇ ਖਿਲਦੇ ਹੈਂ ਜਿਗਰ ਫਟਦੇ ਜੇ ਰੋਂਦੇ ਹੈਂ ਤਾਂ ਜੱਗ ਖਿਲਦੇ
ਗੁਜ਼ਰ ਔਕਾਤ ਦਾ ਕੋਈ ਵੀ ਫ਼ਨ ਸਾਕੂੰ ਨੀ ਰਾਸ ਆਇਆ

ਓ ਜੀਂਦੀ ਗੋਲ, ਵਿਚ ਸ਼ਾਕਿਰ ਹਯਾਤੀ ਗਾਲ ਛੋੜੀ ਹੈ
ਮਿਲੀਏ ਤਾਂ ਮਿਲ ਕੇ ਲਹਿਜ਼ਾ ਖ਼ਨ ਵੀ ਚੰਨ ਸਾਕੂੰ ਨੀ ਰਾਸ ਆਇਆ

ਹਵਾਲਾ: ਕਲੀਆਤ-ਏ-ਸ਼ਾਕਿਰ, ਗੁਫ਼ਤਗੂ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 62 ( ਹਵਾਲਾ ਵੇਖੋ )