ਸੰਨ ਫ਼ਰਿਆਦ ਪੈਰਾਂ ਦਯਾ ਪੈਰਾ

ਸੰਨ ਫ਼ਰਿਆਦ ਪੈਰਾਂ ਦਯਾ ਪੈਰਾ
ਆਖ ਸੁਣਾਵਾਂ ਕਿਹਨੂੰ ਹੋ

ਤੈਂ ਜਿਹਾ ਮੈਨੂੰ ਹੋਰ ਨਾ ਕੋਈ
ਮੈਂ ਜਿਹੀਆਂ ਲੱਖਾਂ ਤੈਨੂੰ ਹੋ

ਫੋਲ ਨਾ ਕਾਗ਼ਜ਼ ਬਦੀਆਂ ਵਾਲੇ
ਦਰ ਤੋਂ ਧੱਕ ਨਾ ਮੈਨੂੰ ਹੋ

ਮੈਂ ਵਿਚ ਐਡ ਗੁਣਾ ਨਾ ਹੁੰਦੇ
ਤੂੰ ਬਖਸ਼ਾ ਨਦਾ ਕਿਹਨੂੰ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )