ਸੁਣਾ ਹੋਏ
ਕਿ ਹੋਵੇ ਚਾਂਦੀ
ਹਰ ਸ਼ੈ ਵੱਲ ਅਸਲ ਦੇ ਜਾਂਦੀ
ਸੁਣਿਆ ਬੰਦਾ
ਜੰਗਲ਼ ਦਾ ਸੀ
ਜੰਗਲ਼ ਦੇ ਵਿਚ ਰਹਿੰਦਾ, ਬਹਿੰਦਾ
ਲੜਦਾ, ਭਿੜ ਦਾ
ਖੋਹਦਾ, ਖਹਿੰਦਾ
ਏਸ ਜਾਨਵਰ ਨੇ
ਧਰਤੀ ਉੱਤੇ
ਚੰਨ, ਚਕੋਰ ਦਾ ਸੁਫ਼ਨਾ ਡਿੱਠਾ
ਚਰਖ਼ੇ ਵਾਲੀ ਆਪਣੀ ਕੀਤੀ
ਫ਼ਿਰ ਕੀ ਬੀਤੀ?
ਐਟਮ ਘੜਿਆ
ਚੰਨ ਕੀ ਚੜ੍ਹਿਆ?
ਮਰਦਾ, ਫਿਰਦਾ
ਆਪਣੇ ਆਪ ਆਪ ਤੋਂ ਡਰਦਾ ਫਿਰ
ਲੁਕਦੇ ਛਪਦੇ
ਇਹ ਦਿਨ ਆਈਏ
ਸਾਰੇ ਹਾਸੇ
ਹੋ ਗਏ ਹਾਏ
ਹਨ ਮਿੱਟੀ ਨੇ
ਹੋਣਾ ਮਿੱਟੀ
ਯਾਦ ਕਰੇਂਦੀ ਖ਼ਸਮਾਂ ਪੱਟੀ
ਉਹੋ ਬੰਦਾ
ਬੇ ਖ਼ਸਮਾਨਾ
ਕਹਿੰਦਾ
ਮੈਂ ਹੋ ਮਿੱਟੀ ਜਾਣਾ
ਮਿੱਟੀ ਮਿੱਟੀ ਦੀ ਹੈ ਬਾਂਦੀ
ਸੁਣਾ ਹੋਏ
ਕਿ ਹੋਵੇ ਚਾਂਦੀ

ਹਵਾਲਾ: ਵਾਛੜ, ਸੁਲਤਾਨ ਖਾਰਵੀ, ਬਜ਼ਮ ਮੂਲਾ ਸ਼ਾਹ ਲਾਹੌਰ 2009؛ ਸਫ਼ਾ 24 ( ਹਵਾਲਾ ਵੇਖੋ )