ਅੱਧ ਅਸਮਾਨੀਂ ਬਦਲ ਚੜ੍ਹਿਆ, ਵਸੀਆਂ ਦੁੱਧ ਦੀਆਂ ਧਾਰਾਂ

ਅੱਧ ਅਸਮਾਨੀਂ ਬਦਲ ਚੜ੍ਹਿਆ, ਵਸੀਆਂ ਦੁੱਧ ਦੀਆਂ ਧਾਰਾਂ
ਸ਼ੁਕਰ ਉਹ ਰੱਬਾ, ਸ਼ੁਕਰ ਕਰਾਂ ਮੈਂ ਤੇਰਾ ਸੌ ਸੌ ਵਾਰਾਂ

ਜਿੰਦਰੇ ਟੁੱਟੇ, ਬੂਹੇ ਖੁੱਲੇ, ਘਰ ਘਰ ਹੋਏ ਵਸੇਬੇ
ਵੇਹੜਿਆਂ ਅੰਦਰ ਹਾਸੇ ਜਾਗੇ, ਖੁਲ੍ਹੀਆਂ ਪਈਆਂ ਬਜ਼ਾਰਾਂ

ਰਸ ਲਗਰਾਂ ਵਿਚ, ਰੁੱਤ ਬਾਂਹਾਂ ਵਿਚ, ਡਾਹਢੇ ਭੰਗੜੇ ਪਾਏ
ਰੁੱਤ ਝੱਲੀ ਨੇ ਵਗਦੀਆਂ ਵਾਰਾਂ ਖਿੱਚ ਲਿੱਤੀਆਂ ਤਲਵਾਰਾਂ

ਪੱਤੇ ਹੂੰਝ ਹਵਾਵਾਂ ਲੱਤੇ, ਧਰਤੀ ਮਾਰੇ ਤਿੜਕਾਂ
ਸੁੱਤੇ ਖ਼ੈਰਾਂ, ਸੁੱਤੇ ਖ਼ੈਰਾਂ। ਸ਼ੋਰ ਪਿਆ ਅਖ਼ਬਾਰਾਂ

ਤੂੰ ਵੀ ਮੂਰਖ, ਖਿੱਚ ਪਿੰਡੇ ਤੋਂ ਕਿੰਜ ਵਕਤਾਂ ਦੀ ਲਾਹ
ਮੈਂ ਵੀ ਜਲਾ ਲਾਹ ਕੇ ਵੇਖਾਂ ਸੋਨੇ ਵਰਗੀਆਂ ਨਾਰਾਂ