ਸ਼ਾਮ

ਸ਼ਾਮ ਬਾਰੇ ਪੰਜਾਬੀ ਕਵਿਤਾ

  • ਸੁਰਜੀਤ ਪਾਤਰ

    ਬਲਦਾ ਬਿਰਖ ਹਾਂ, ਖ਼ਤਮ ਹਾਂ, ਬੱਸ ਸ਼ਾਮ ਤੀਕ ਹਾਂ
    ਫਿਰ ਵੀ ਕਿਸੇ ਬਿਹਾਰ ਦੀ ਕਰਦਾ ਉਡੀਕ ਹਾਂ

  • ਮੀਆਂ ਮੁਹੰਮਦ ਬਖ਼ਸ਼

    ਲੋਈ ਲੋਈ ਭਰ ਲੈ ਕੁੜੀਏ, ਜੇ ਤੁਧ ਭਾਂਡਾ ਭਰਨਾ
    ਸ਼ਾਮ ਪਈ ਬਣ ਸ਼ਾਮ ਮੁਹੰਮਦ, ਘਰ ਜਾਂਦੀ ਨੇ ਡਰਨਾ

  • ਰਫ਼ਾਕਤ ਹੁਸੈਨ ਮੁਮਤਾਜ਼

    ਬਿਰੰਗੀ ਸ਼ਾਮ ਦਾ ਮੌਸਮ ਜ਼ਰਾ ਰੰਗੀਨ ਹੋ ਜਾਂਦਾ
    ਮੇਰੇ ਜਿਹੇ ਮਰਨ ਵਾਲੇ ਦਾ ਸੁਖਾਲ਼ਾ ਜੈਨ ਹੋ ਜਾਂਦਾ