ਅੱਖਰਾਂ

ਅੱਖਰਾਂ ਬਾਰੇ ਪੰਜਾਬੀ ਕਵਿਤਾ

 • ਰਾਏ ਮੁਹੰਮਦ ਖ਼ਾਨ ਨਾਸਿਰ

  ਅੱਖ ਤੋਂ ਅੱਖਰ ਸੋਚ ਕੇ ਮੰਗੀਂ
  ਦਿਲ ਖੁਰ ਜਾਣਾ ਈ, ਮੁੜ ਨਾ ਆਖੀਂ

 • ਸਗ਼ੀਰ ਤਬੱਸੁਮ

  ਜਦ ਵੀ ਲਿਖਿਆ ਨਾਮ ਮੁਹੰਮਦ, ਸੋਚਾਂ ਰੌਸ਼ਨ ਹੋ ਗਈਆਂ
  ਅੱਖਰ ਸੁੱਤੇ ਜਾਗ ਪਏ, ਲਿਖਤਾਂ ਰੌਸ਼ਨ ਹੋ ਗਈਆਂ

 • ਗ਼ੁਲਾਮ ਹੁਸੈਨ ਨਦੀਮ

  ਅਸਾਂ ਅੱਖਰ ਮੋਤੀ ਰੋਲਦੇ ਅਸਾਂ ਦਰ ਦਰ ਲਾਉਂਦੇ ਵਾਜ
  ਕੋਈ ਲੱਭੇ ਹੀਰ ਸਿਆਲੜੀ ਜਿਹੜੀ ਰੰਗੇ ਅਪਨੜਾ ਦਾਜ

 • ਮੀਆਂ ਮੁਹੰਮਦ ਬਖ਼ਸ਼

  ਤਖ਼ਤੀ ਦਲ ਦੀ ਅਤੇ ਲਿਖੇ, ਸੂਰਤ ਨਕਸ਼ ਸੱਜਣ ਦੇ
  ਧੋਤੇ ਦੂਰ ਨਾ ਹੁੰਦੇ ਹਰਗਿਜ਼, ਡੂੰਘੇ ਅਕੱਹੱਰ ਮਨ ਦੇ

 • ਸੁਰਜੀਤ ਪਾਤਰ

  ਤੇਥੋਂ ਨਈਂ ਉੱਠਣੇ ਇਹ ਅੱਖਰ ਹੰਝੂਆਂ ਦੇ
  ਰਹਿਣ ਦੇ ਤੋਂ ਵਡਿਆ ਵਿਦਵਾਨਾ ਛੱਡ ਪੂਰੇ

 • ਅਖ਼ਲਾਕ ਆਤਿਫ਼

  ਖ਼ੁਸ਼ ਬਖ਼ਤਾਂ ਨੇ ਨਿੱਘੇ-ਨਿੱਘੇ ਅੱਖਰ ਲੀਕ ਲਏ
  ਸਾਡੀਆਂ ਅੱਖਾਂ ਨੇ ਬਰਫ਼ੀਲੇ ਮਨਜ਼ਰ ਲੀਕ ਲਏ