ਡਰ ਬਾਰੇ ਪੰਜਾਬੀ ਕਵਿਤਾ
-
ਖ਼ੌਫ਼ ਦੇ ਜੰਗਲ਼ ਦੇ ਵਿਚ ਦੀਵੇ ਬਲਦੇ ਨਾ
ਜੇ ਸ਼ਾਹਾਂ ਦਾ ਚਲਦਾ ਜ਼ੋਰ ਫ਼ਕੀਰਾਂ ਤੇ
-
ਤੇਰੇ ਤੋਂ ਨਈਂ ਕਸਮੇ ਰੱਬ ਦੀ ਤੇਰੇ ਤੋਂ
ਡਰ ਲਗਦਾ ਏ ਮੈਨੂੰ ਤੇਰੀਆਂ ਸ਼ੌਕਾਂ ਤੋਂ -
ਮੈਨੂੰ ਪੂਰੇ ਦੇਸ ਦੀ ਚਿੰਤਾ, ਉਹਨੂੰ ਖ਼ਤਰਾ ਘਰ ਦਾ ਏ
ਟੋਟੇ ਕਰ ਕੇ ਜਿਹੜਾ ਸ਼ੀਸ਼ਾ ਕੰਧਾਂ ਦੇ ਵਿਚ ਭਰਦਾ ਏ -
ਅੱਗੇ ਹਰ ਥਾਂ ਜਾਲ਼
ਕਮਲੀ ਵਾਗਾਂ ਮੋੜ -
ਹੁਸਨ ਵਾਲੀ ਗੱਲ ਤੇ ਵੀ
ਹੱਸ ਨਹੀਂ ਸਕਿਆ ਡਰਦਾ ਮੈਂ -
ਮਰਨ ਤੋਂ ਡਰਦੇ ਓ ਬਾਦਸ਼ਾਹੋ
ਕਮਾਲ ਕਰਦੇ ਓ ਬਾਦਸ਼ਾਹੋ -
ਕਸਰਾਂ ਡਰਦਾ ਘੁਣ ਖਾ ਜਾਂਦਾ ਏ ਨਿੰਦਰ ਨੂੰ
ਤੂੰ ਕੀ ਜਾਨੈਂ ਤੇਰੇ ਘਰ ਜੋ ਬੇਰੀ ਨਈਂ -
ਲੜਦੇ ਪੈ ਆਂ ਅਜ਼ਲਾਂ ਤੋਂ
ਅਣਹੋਣੀ ਦਾ ਡਰ ਤੇ ਮੈਂ