ਯਾਰ

ਯਾਰ ਬਾਰੇ ਪੰਜਾਬੀ ਕਵਿਤਾ

 • ਜੁਨੈਦ ਅਕਰਮ

  ਹਰ ਕੋਈ ਯਾਰ ਨਹੀਂ ਹੁੰਦਾ
  ਪੱਲੇ ਬੰਨ੍ਹ ਜੁਨੈਦ ਅਕਰਮ

 • ਜੁਨੈਦ ਅਕਰਮ

  ओह पत्थर-दिल मुनियां ही नहीं लिख मनाया ऊहनों
  रो-रो रब मना लिया पर मैं यार मना नहीं सुकिया

 • ਜਾਵੇਦ ਆਰਿਫ਼

  ਆਰਿਫ਼ ਮਰਿਆ, ਸੱਜਣ ਚਹਿਕੇ
  ਉਨ੍ਹਾਂ ਦੀ ਅੱਚੋਆਈ ਮੁੱਕੀ

 • ਮੀਆਂ ਮੁਹੰਮਦ ਬਖ਼ਸ਼

  ਰੱਬ ਅੱਗੇ ਫ਼ਰਿਆਦਾਂ ਕਰ ਦਏ ,ਹੋਰ ਨਹੀਂ ਕੋਈ ਪਾਸਾ
  ਕਰ ਤਕਸੀਰ ਮੁਆਫ਼ ਇਲਾਹੀ, ਸੱਜਣ ਦੀਏ ਦਿਲਾਸਾ

 • ਅਲੀਮ ਸ਼ਕੀਲ

  ਜੇ ਉਹ ਮੇਰਾ ਹੋ ਨਹੀਂ ਸਕਦਾ
  ਜੀ ਨਹੀਂ ਸਕਦਾ, ਮੋ ਨਹੀਂ ਸਕਦਾ

 • ਬਸ਼ੀਰ ਬਾਵਾ

  ਜੀਵਨ ਜੋਗਾ ਪਰਦਾ ਜੌਂ ਜੌਂ ਕਰਦਾ ਏ
  ਉਹਨੂੰ ਯਾਦ ਮੇਰਾ ਹਰ ਲੂਂ ਲੂਂ ਕਰਦਾ ਏ

 • ਖ਼ੁਸ਼ ਤਬਾ

  ਅਲਫ਼। ਇਹੋ ਕੰਮ ਹੈ ਲੋਕਾਂ ਹਾਸਿਦਾਂ ਦਾ
  ਫਿਰਦੇ ਯਾਰਾਂ ਤੂੰ ਯਾਰ ਹਟਾ ਵਿਨੇ ਨੂੰ

  ਦੋਸਤ ਦੋ ਮਿਲਦੇ ਵੇਖ ਸਕਦੇ ਨਹੀਂ
  ਕੋਸ਼ਿਸ਼ ਕਰਨ ਫ਼ਤੂਰ ਉਠਾਵੁਣੇ ਨੂੰ

 • ਵਾਰਿਸ ਸ਼ਾਹ

  ਕਹੀ ਹੀਰ ਦੀ ਕਰੇ ਤਾਰੀਫ਼ ਸ਼ਾਇਰ, ਮਿੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ
  ਨੈਣ ਨਰਗਸੀ ਮਿਰਗ ਮਮੋਲੜੇ ਦੇ, ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ

 • ਪਾਲ਼ ਸਿੰਘ ਆਰਿਫ਼

  ਹੋ ਜੋਗਣ ਜੰਗਲ਼ ਵਿਚ ਜਾਵਾਂ, ਗੱਲ ਵਿਚ ਜ਼ੁਲਫ਼ਾਂ ਵੇਸ ਵਟਾਵਾਂ
  ਜਾ ਸੋਹਣੇ ਨੂੰ ਢੂੰਡ ਲਿਆਵਾਂ, ਜਿਸ ਨੇ ਚੋਟ ਜਿਗਰ ਵਿਚ ਲਾਈ

 • ਸਲੀਮ ਕਾਸ਼ਰ

  ਅਸਾਂ ਤੇ ਬਲਖ਼ ਦੀ ਸ਼ਾਹੀ ਛੱਡਕੇ, ਰੂਪ ਨਗਰ ਦੀ ਲਈ ਫ਼ਕੀਰੀ,
  ਭਾਵੇਂ ਨੈਣੀਂ ਕਜਲਾ ਕਰ ਲਓ, ਭਾਵੇਂ ਖ਼ਾਕ ਸੁੱਟੋ ਲੋਕੋ

 • ਆਸਿਫ਼

  ਮੇਰੇ ਅੰਦਰ ਇੰਝ ਉਹ ਰਹਿੰਦਾ
  ਬਿਜਲੀ ਜਿਵੇਂ ਤਾਰਾਂ ਦੇ ਵਿਚ

 • ਆਸਿਫ਼

  ਬੇ-ਫ਼ੈਜ਼ਾ ਸੱਜਣ ਏ ਇਸ ਬੱਦਲ ਦੇ ਵਾਂਗੂੰ
  ਧੁੱਪਾਂ ਵਿਚ ਵੀ ਜਿਹੜਾ ਵੰਡਣ ਛਾਂ ਨਹੀਂ ਆਉਂਦਾ

 • ਕਮਰ ਫ਼ਰੀਦ ਚਿਸ਼ਤੀ

  ਪੋਹ ਦੀ ਤੂੰ ਚਾਨਣੀ
  ਧੁੱਪ ਮਾਂਘ ਦੀ ਐਂ ਤੂੰ

 • ਤਾਹਿਰ ਮਹਿਮੂਦ ਤਾਹਿਰ

  ਸੱਜਣਾ! ਇੰਜ ਖ਼ਾਰ ਕਰੀਂ ਨਾ
  ਲੋਕਾਂ ਵਾਂਗੂੰ ਯਾਰ ਕਰੀਂ ਨਾ

 • ਮਿਹਰ ਅਲੀ ਸ਼ਾਹ

  ਹੀਰਾਂ ਹੋਏ ਪ੍ਰੇਸ਼ਾਨ ਬਹੁੰ ਇਸ ਨਰਗਿਸ ਬਿਮਾਰ ਨੂੰ ਵੇਖ ਕੇ ਜੀ
  ਬਣ ਪੀਤੇ ਸ਼ਰਾਬ ਖ਼ਰਾਬ ਫਿਰਨ ਉਸ ਮਸਤ ਸਰਸ਼ਾਰ ਨੂੰ ਵੇਖ ਕੇ ਜੀ

 • ਮੋਹਨ ਸੰਗ

  ਹੋ ਜਾਂਦਾ ਕੀ ਜੇ ਯਾਰ ਨਾ ਯਾਰੀ ਨੂੰ ਤੋੜਦਾ
  ਦੋ ਚਾਰ ਤਾਰੇ ਹੋਰ ਮੈਂ ਅਰਸ਼ੋਂ ਤਰੋੜਦਾ

 • ਇਕਬਾਲ ਨਜਮੀ

  ਲੰਘਦਾ ਜਾਵੇ ਦਿਨ ਇਹ ਸਾਰਾ ਕਿਉਂ ਪਈ ਐਂ ਵਿਚ ਖ਼ਿਆਲ ਨੀ
  ਜੇ ਕਰ ਮੀਤ ਬਨਾਣਾ ਉਸ ਨੂੰ ਫ਼ਿਰ ਅਪਣਾ ਉਜਾਲ ਨਯਯ

 • ਮੁਹੰਮਦ ਬੂਟਾ ਗੁਜਰਾਤੀ

  ਜ਼ੋਏ ਜ਼ੁਲਮ ਮੁਸੀਬਤਾਂ ਝੱਲ ਸਿਰ ਤੇ ਇਕ ਯਾਰ ਦੀ ਯਾਦ ਨਾ ਹਾਰ ਦਿਲ ਥੀਂ
  ਚੰਮ ਕਦਮ ਮਹਿਬੂਬ ਦੇ ਖ਼ਾਕ ਹੋ ਕੇ ਏਸ ਖ਼ੁਦੀ ਹੰਕਾਰ ਨੂੰ ਮਾਰ ਦਿਲ ਥੀਂ

 • ਮੁਹੰਮਦ ਬੂਟਾ ਗੁਜਰਾਤੀ

  ਹੈ ਹੁਸਨ ਦਾ ਮੁਲਕ ਮਸ਼ਹੂਰ ਖ਼ੂਨੀ ਬਣਦੇ ਨੈਣਾਂ ਦੇ ਤੇਜ਼ ਕਟਾਰ ਓਥੇ
  ਵਾਂਗ ਆਬ ਹਯਾਤ ਉਹ ਰਾਹ ਔਖਾ ਧੁੰਦ ਹੋ ਕਾਰ ਗ਼ੁਬਾਰ ਹਜ਼ਾਰ ਓਥੇ

 • ਸਰਫ਼ਰਾਜ਼ ਸਫ਼ੀ

  ਜੋਬਨ ਵਾਲੀ ਝਲਕ ਵਿਖਾ ਕੇ
  ਯਾਰ ਸਫ਼ੀ ਨੂੰ ਢਾ ਦਿੱਤਾ ਈ

 • ਹਕੀਮ ਅਰਸ਼ਦ ਸ਼ਹਿਜ਼ਾਦ

  ਤੂੰ ਮਰਮਰ ਸੰਗ ਦੀ ਸਾਰੀ ਮੁਲਾਇਮੀ ਭੁੱਲ ਜਾਣੀ ਸੀ,
  ਕਦੀ ਜੇ ਯਾਰ ਮੇਰਾ ਤੂੰ ਵੀ ਮਾਹੀਆ ਦੇਖਿਆ ਹੁੰਦਾ

 • ਹਕੀਮ ਅਰਸ਼ਦ ਸ਼ਹਿਜ਼ਾਦ

  ਔਖਾ ਵੇਲਾ ਮੇਰੇ ਤੇ ਜਦ ਆਇਆ ਤੇ,
  ਕਰ ਲਿਆ ਯਾਰ ਕਿਨਾਰਾ ਇਹ ਕੀ ਕੀਤਾ ਈ

 • ਕਮਰ ਫ਼ਰੀਦ ਚਿਸ਼ਤੀ

  ਕਿੰਨੀ ਸਿੱਧੀ ਸਾਧੜੀ
  ਮੇਰੇ ਨਾਲ਼ ਦੀ ਐਂ ਤੂੰ

 • ਕਮਰ ਫ਼ਰੀਦ ਚਿਸ਼ਤੀ

  ਨਾ ਮੈਂ ਫੜਨ ਦਾ ਸੋਚਿਆ ਨਾ ਉਹ ਤਿਤਲੀ ਹੱਥੀਂ ਆਈ
  ਮੇਰੇ ਪੈਰ ਜ਼ਮੀਨ ਤੇ ਰਹੇ ਉਹ ਉੱਡ ਗਈ ਵਿਚ ਹਵਾਵਾਂ

 • ਕਮਰ ਫ਼ਰੀਦ ਚਿਸ਼ਤੀ

  ਹਾਲ ਮੇਰੇ ਦਾ ਮਹਿਰਮ ਰੱਬਾ ਤੂੰ ਯਾਂ ਮੇਰੀ ਅੰਬੜੀ ਉਹ
  ਮੈਨੂੰ ਚੰਨ ਏ ਕਹਿੰਦੀ ਭਾਵੇਂ ਕੋਝਾ, ਕਮਲਾ, ਝੱਲਾ ਮੈਂ

 • ਕਮਰ ਫ਼ਰੀਦ ਚਿਸ਼ਤੀ

  ਸਾਨੂੰ ਸ਼ੀਸ਼ੇ ਵਾਂਗਰ ਟੰਗਿਆ ਹੋਇਆ ਏ
  ਖ਼ੌਰੇ ਕਿਸ ਲਈ ਹਾਰ ਸ਼ਿੰਗਾਰ ਕੀਤੇ ਸੂੰ

 • ਅਹਿਮਦ ਨਈਮ ਅਰਸ਼ਦ

  ਮੂੰਹੋਂ ਕੁਝ ਨਾ ਬੋਲ ਮਲਿੰਗਾ
  ਵੇਖ ਪ੍ਰੋਟੋਕੋਲ ਮਲਿੰਗਾ

 • ਸਗ਼ੀਰ ਤਬੱਸੁਮ

  ਅੱਗਾਂ ਅਤੇ ਤੁਰ ਜਾਵਾਂਗਾ
  ਤੂੰ ਨਾ ਮਿਲਿਆ ਮਰ ਜਾਵਾਂਗਾ

 • ਸ਼ਿਵ ਕੁਮਾਰ ਬਟਾਲਵੀ

  ਕਹਿੰਦੇ ਨੇਂ ਯਾਰ ਸ਼ਿਵ ਨੂੰ ਮੁਦਤ ਹੋਈ ਹੈ ਮਰੀਆਂ
  ਪਰ ਰੋਜ਼ ਆ ਕੇ ਮਿਲਦਾ ਏ ਅੱਜ ਤੀਕ ਉਸ ਦਾ ਸਾਿਆ

 • ਸਾਬਰ ਅਲੀ ਸਾਬਰ

  ਯਾਰਾਂ ਸਦਕਾ ਉਤਾਰ ਦਿੱਤਾ ਏ
  ਮੈਨੂੰ ਮੇਰੇ ਤੋਂ ਵਾਰ ਦਿੱਤਾ ਏ

 • ਪੈਰ ਫ਼ਜ਼ਲ ਗੁਜਰਾਤੀ

  ਮੰਗਿਆ ਸੀ ਮੋਤੀਆਂ ਦਾ ਬਖ਼ਸ਼ਿਆ ਹੰਝੂਆਂ ਦਾ ਹਾਰ
  ਦੇ ਈ ਦਿੱਤੀ ਯਾਰ ਨੇ ਸਾਨੂੰ ਨਿਸ਼ਾਨੀ ਕੁੱਝ ਨਾ ਕੁੱਝ

 • ਪੈਰ ਫ਼ਜ਼ਲ ਗੁਜਰਾਤੀ

  ਕੋਈ ਮੈਖ਼ਾਨੇ ਵੱਲ ਕੋਈ ਪਿਆ ਬੁੱਤ ਖ਼ਾਨੇ ਵੱਲ ਦੌੜੇ
  ਫ਼ਜ਼ਲ ਦੇ ਯਾਰ ਸਾਰੇ ਪਾਰਸਾ ਮਲੂਮ ਹੁੰਦੇ ਨੇਂ

 • ਫ਼ਕੀਰ ਮੁਹੰਮਦ ਫ਼ਕੀਰ

  ਸੁੱਖ ਲਈ ਏ ਜਾਂਚ ਇਨ੍ਹਾਂ ਖ਼ੂਬ ਮਰਕੇ ਜੀਵਨ ਦੀ
  ਆਸ਼ਿਕਾਂ ਨੂੰ ਇਸ਼ਕ ਖ਼ੋਰੇ ਕੀ ਸਿਖਾ ਕੇ ਮਾਰਿਆ

 • ਫ਼ਕੀਰ ਮੁਹੰਮਦ ਫ਼ਕੀਰ

  ਸੱਜਣ ਲਈ ਫ਼ਕੀਰ ਮੈਂ ਪੈਗ਼ਾਮ ਸੁਬ੍ਹਾ ਦਾ
  ਵੈਰੀ ਲਈ ਏ ਨਾਅਰਾ ਮੇਰਾ ਜੰਗ ਜੰਗ ਜੰਗ

 • ਤਜੱਮਲ ਕਲੀਮ

  ਯਾਰ ਹੱਸ ਕੇ ਲੰਘੇ ਨੇ ਗ਼ੈਰ ਵਾਂਗੂੰ
  ਮੇਰੇ ਲੇਖ ਦਾ ਪਿਛਲਾ ਪਹਿਰ ਤੇ ਨਈਂ

 • ਅਲੀ ਹੈਦਰ

  ਹਿ ਹੀਲੜੇ ਸਭ ਬਣਾ ਰਹੀ, ਰੁਠਾ ਯਾਰ ਮਨਨਦੜਾ ਮੂਲ ਨਾਹੀਂ
  ਬੁਲਬੁਲ ਵਾਂਗ ਮੈਂ ਗੀਤ ਸੁਣਾ ਰਹੀ, ਇਹ ਤਾਂ ਮੂਲ ਖਿੜੀਨਦਾ ਫੋਲ ਨਾਹੀਂ

 • ਆਸਿਫ਼

  ਬੇ ਫ਼ੇਜ਼ਾ ਸੱਜਣ ਏ ਇਸ ਬਦਲਦੇ ਵਾਂਗੂੰ
  ਧੁੱਪਾਂ ਵਿਚ ਵੀ ਜਿਹੜਾ ਵੰਡਣ ਛਾਂ ਨਹੀਂ ਆਉਂਦਾ