ਸਬਰ

ਸਬਰ ਬਾਰੇ ਪੰਜਾਬੀ ਕਵਿਤਾ

  • ਅਲੀਮ ਸ਼ਕੀਲ

    ਦਿਲ ਦੇ ਵਿਚ ਪਿਆਸ ਰਹੀ ਏ
    ਤੇਰੇ ਮੀਲ ਦੀ ਰਹੀ ਏਏ

    ਉਹਦੀ ਇਕ ਉਡੀਕਦੇ ਪਾਰੋਂ
    ਸਾਰੀ ਰਾਤ ਉਦਾਸ ਰਹੀ ਏ

  • ਰਾਏ ਮੁਹੰਮਦ ਖ਼ਾਨ ਨਾਸਿਰ

    ਏਸ ਜ਼ੁਲਮ ਤੇ ਮਾਣ ਏ ਤੈਨੂੰ
    ਮੈਂ ਜਰ ਜਾਣਾ ਈ, ਮੁੜ ਨਾ ਆਖੀਂ

  • ਸਾਬਰ ਅਲੀ ਸਾਬਰ

    ਏਨੇ ਸਾਬਰ ਹੋ ਗਏ ਆਂ
    ਜ਼ਾਲਮ ਹੱਕਾ ਬੱਕਾ ਏ

  • ਲਾਡਲਾ ਸਰਕਾਰ

    ਸਬਰ ਬਿਨਾਂ ਬੜਾ ਔਖਾ ਜੀਵਨ, ਤੇ ਸਬਰ ਨਿਭਾਂਦੇ ਰਹੀਏ
    ਦੁਨੀਆਦਾਰ ਬੇਦਰਦਾਂ ਅੱਗੇ, ਨਾ ਗੱਲ ਦਰਦਾਂ ਦੀ ਕਹੀਏ

  • ਮੁਹੰਮਦ ਬੂਟਾ ਗੁਜਰਾਤੀ

    ਬਹੀਏ ਸਬਰ ਦੇ ਤਖ਼ਤ ਤੇ ਨਾਲ਼ ਖ਼ੁਸ਼ੀ, ਸਿਰ ਨਫ਼ੀ ਅਸਬਾਤ ਦਾ ਤਾਜ ਕਰੀਏ
    ਪਾ ਕੇ ਫ਼ਤਿਹ ਇਸ ਕਬਰ ਦੇ ਕਿਲੇ ਉਤੇ, ਵਿਚ ਪ੍ਰੇਮ ਨਗਰ ਦੇ ਰਾਜ ਕਰੀਏ

  • ਮੀਆਂ ਮੁਹੰਮਦ ਬਖ਼ਸ਼

    ਨੇਅਮਤ ਆਪਣੀ ਵੀ ਕੁਝ ਮੈਨੂੰ ਬਖ਼ਸ਼ ਸ਼ਨਾਸਾਂ ਪਾਵਾਂ
    ਹਿੰਮਤ ਦੇ ਦਿਲੇ ਨੂੰ ਤੇਰਾ ਸ਼ੁਕਰ ਬਜਾ ਲਿਆਵਾਂ

  • ਅਲੀ ਹੈਦਰ

    ਸ ਸਬਰ ਨਾਹੀਂ ਕੋਈ ਜ਼ਹਿਰ ਦੀ ਬੂਟੀ, ਮਲ ਮਿਲ ਅਸਾਂ ਪਿਓਨੀ ਐਂ
    ਅਸਾਂ ਰਜ਼ਾ ਤੁਸਾਡੜੀ ਮਨੀ, ਥੀਵੇ ਪਿਆ ਜੋ ਥੀਵਨੀ ਐਂ

  • ਸਾਬਰ ਅਲੀ ਸਾਬਰ

    ਕੁੱਝ ਹੋਕੇ ਕੁੱਝ ਹਾਵਾਂ ਬਣ ਗਏ
    ਮੈਂ ਸਾਬਰ ਆਂ, ਸਾਹ ਬਦਲੇ ਨੇਂ​

  • ਲਾਡਲਾ ਸਰਕਾਰ

    ਸ਼ਾਹੀ ਸੱਚੇ ਰੱਬ ਦੀ, ਜਿਵੇਂ ਰੱਖੇ ਸੋ ਰਹੀਏ
    ਸਾਹ ਟੁੱਟਣ ਸਬਰ ਨਾ ਟੁੱਟੇ, ਨਾ ਬਹੀਏ, ਨਾ ਢਹੀਏ