ਨੈਣ

ਨੈਣ ਬਾਰੇ ਪੰਜਾਬੀ ਕਵਿਤਾ

  • ਰਫ਼ਾਕਤ ਹੁਸੈਨ ਮੁਮਤਾਜ਼

    ਕੱਜਲ ਭਿੰਨੀ ਅੱਖ ਦਾ ਮੰਜ਼ਰ ਸਾਂਭ ਲਿਆ
    ਜਿਹੜਾ ਜਿਧਰੋਂ ਆਇਆ, ਪੱਥਰ ਸਾਂਭ ਲਿਆ

  • ਵਾਰਿਸ ਸ਼ਾਹ

    ਨੈਣਾਂ ਹੀਰ ਦੀਆਂ ਵੇਖ ਕੇ ਆਹ ਭਰਦਾ
    ਵਾਂਗ ਆਸ਼ਿਕਾਂ ਅੱਖੀਆਂ ਮੇਟ ਦਾ ਈ

  • ਇਰਫ਼ਾਨ ਵਾਰਿਸ

    ਅਜੇ ਵੀ ਮਿਲਦਾ ਏ ਕਦੀ ਤੇ ਅੱਖ ਮਿਲਾ ਲੈਂਦਾ ਏ
    ਅਜੇ ਵੀ ਉਹਦੀ ਅੱਖ ਚੋਂ ਲਾਰੇ ਨਈਂ ਜਾਂਦੇ

  • ਇਰਫ਼ਾਨ ਵਾਰਿਸ

    अखयां भर के तकिया ना कर
    मैनों ग़ोता आ सकदा ए

  • ਸੁਹੇਲਾ

    ਜੇ ਕਰ ਅੱਖ ਨਾ ਰੋਈ
    ਫ਼ਿਰ ਬਰਸਾਤ ਏ ਕੀ

  • ਸੁਲਤਾਨ ਬਾਹੂ

    ਇਹ ਤਿੰਨ ਮੇਰਾ ਚਸ਼ਮਾਂ ਹੋਵੇ,
    ਮੁਰਸ਼ਦ ਵੇਖ ਨਾ ਰਝਾਂ ਹੋ

    ਲੂੰ ਲੂੰ ਦੇ ਮੁਡ਼ ਲੱਖ ਲੱਖ ਚਸ਼ਮਾਂ,
    ਹੱਕ ਖੋਲਾਂ ਹੱਕ ਕਜਾਂ ਹੋ

  • ਬਸ਼ੀਰ ਬਾਵਾ

    ਨੈਣ ਮੇਰੇ ਨਾ ਬੈਤ ਕਬੂਲਣ ਫ਼ਾਸਿਕ ਦੀ
    ਕੁਰਬਲ ਵਾਲੇ ਦਾ ਸਿਰ ਸਦਕਾ ਸਾਬਰ ਨੇਂ

  • ਤਜੱਮਲ ਕਲੀਮ

    ਅੱਖ ਸਮੁੰਦਰ ਹੁੰਦੀ ਏ
    ਚੱਖ ਲੈ ਪਾਣੀ ਖਾਰਾ ਏ

  • ਸੁਰਜੀਤ ਪਾਤਰ

    ਇਕ ਸ਼ਮ੍ਹਾ ਹੋਈ ਰੌਸ਼ਨ ਇਕ ਜੋਤ ਐਵੇਂ ਜੱਗੀ ਹੈ
    ਸਭ ਦੂਰ ਇਸ ਨਜ਼ਰ ਦਾ ਗੁਰਦੌ ਗ਼ੁਬਾਰ ਹੋਇਆ

  • ਸੁਰਜੀਤ ਪਾਤਰ

    ਤੱਕਿਆ ਮੈਂ ਦੋ ਜਹਾਨਾਂ ਦਾ ਹੁਸਨ ਤੇਰੇ ਨੈਣੀਂ
    ਤੇਰੀ ਇਕ ਨਜ਼ਰ ਤੋਂ ਰੌਸ਼ਨ ਹਾਂ ਵਾਰ ਵਾਰ ਹੋਇਆ

  • ਜ਼ਾਹਿਦ ਨਵਾਜ਼

    ਅੱਖਾਂ ਦਾ ਸਹੁਰਾ ਜੇ ਠੰਡਾ ਹੋ ਜਾਂਦਾ
    ਖ਼ਵਾਬਾਂ ਲਈ ਟੁਰਨਾ ਕੁੱਝ ਸੌਖਾ ਹੋ ਜਾਂਦਾ

  • ਆਰਿਫ਼ ਅਬਦਾਲਮਤੀਨ

    ਮੈਨੂੰ ਪਤਾ ਪਛਾਣ ਸਕੇ ਨਾ ਉਹਦੀ ਅੱਖ ਦਾ ਚਾਨਣ,
    ਵਾਜ ਨਾ ਮਾਰੀ ਮੈਂ ਰਸਤੇ ਵਿਚ ਉਹਨੂੰ ਏਸ ਗਮਾਨੋਂ

  • ਮੁਹੰਮਦ ਬੂਟਾ ਗੁਜਰਾਤੀ

    ਕਾਫ਼ ਕਿਲ੍ਹਾ ਉਸਾਰ ਕੇ ਹੱਸਣ ਵਾਲਾ ਸੋਹਣਾ ਨੈਣਾਂ ਦੇ ਮੋਰਚੇ ਲਾ ਬੈਠਾ
    ਪਲਕਾਂ ਵਾਲਿਆਂ ਪੱਟੀਆਂ ਚਾਹੜ ਕੇ ਤੇ ਮੈਂਡਾ ਅਕਲ ਤੇ ਸਬਰ ਲੁਟਾ ਬੈਠਾ

  • ਤਾਹਿਰਾ ਸਰਾ

    ਪੱਖੀ ਵਾਸਨ ਅੱਖ ਦਾ ਅੱਲ੍ਹਾ ਈ ਹਾਫ਼ਿਜ਼ ਏ
    ਜਿਹਨੂੰ ਆਪਣੇ ਡੇਰੇ ਤੇ ਇਤਬਾਰ ਨਈਂ

  • ਅਲੀ ਹੈਦਰ

    ਸ਼ ਸ਼ਰਾਬ ਦੇ ਮਸਤ ਰਹਿਣ ਕੀ, ਨੈਣ ਤੈਂਡੇ ਮਤਵਾਲੜੇ ਨੀ
    ਸੁਰਖ਼ ਸਿਆਹ ਸਫ਼ੈਦ ਦੋ ਬਿਤਾ ਲੜੇ, ਬਾਝ ਕੱਜਲ ਐਵੇਂ ਕਾਲੜੇ ਨੀ

  • ਰੱਜ਼ਾਕ ਸ਼ਾਹਿਦ

    ਇਕੋ ਡੇਕ ਉੱਚ ਪੀ ਜਾਵਾਂ
    ਮੱਧ ਭਰੇ ਨੈਣਾਂ ਦੇ ਮਿਟ

  • ਖ਼ੁਸ਼ ਤਬਾ

    ਜ਼ ਜ਼ਾਹਰਾ ਅੱਖੀਆਂ ਨਾਲ਼ ਦੇਖੀਂ, ਕਿਤੇ ਝੂਠੀਆਂ ਦਾ ਇਤਬਾਰ ਨਾਹੀਂ
    ਜਿਸ ਨੇ ਆਪਣੀ ਸਾਖ ਖ਼ਰਾਬ ਕੀਤੀ, ਮਿਲੇ ਉਸ ਨੂੰ ਫ਼ਿਰ ਉਧਾਰ ਨਾਹੀਂ