ਰਾਹ

ਰਾਹ ਬਾਰੇ ਪੰਜਾਬੀ ਕਵਿਤਾ

  • ਇਰਸ਼ਾਦ ਸੰਧੂ

    ਖ਼ੋਰੇ ਸੰਧੂ ਮੁੜ ਈ ਆਵੇ
    ਰਾਹ ਤੇ ਮੰਜਾ ਡਾਹ ਨੀ ਜਿੰਦੇ

  • ਇਰਫ਼ਾਨ ਵਾਰਿਸ

    ਜੋ ਕਰਨਾ ਐਂ ਸੋਚੋ ਰਾਹੇ ਪੇ ਜਾਓ
    ਏ ਨਾ ਹੋਵੇ ਰਾਹਵਾਂ ਵਿਚ ਈ ਰਹਿ ਜਾਓ

  • ਅਬਰਾਰ ਨਦੀਮ

    ਜਿਹੜੇ ਤੇਰੀ ਰਾਹ ਦੇ ਕੁੱਖ ਨੇਂ
    ਸਾਡੇ ਲਈ ਤੇ ਉਹ ਵੀ ਲਿਖ ਨੇਂ

  • ਖ਼ੁਆਜਾ ਫ਼ਰਦ ਫ਼ਕੀਰ

    ਰਹੋ ਫ਼ਰਦ ਫ਼ਕੀਰਾ ਫ਼ਰਦ ਹੋ, ਇਸ ਰਾਹ ਸੋਹਣੇ ਦੀ ਗਰਦ ਹੋ
    ਕਿਹੋ ਕਲਮਾ ਨਬੀ ਕਰੀਮ(ਸਲ.) ਦਾ, ਇਸ ਆਲੀਸ਼ਾਨ ਅਜ਼ੀਮ ਦਾ

  • ਰੱਜ਼ਾਕ ਸ਼ਾਹਿਦ

    ਬਚ ਕੇ ਲੰਘਣਾ ਸ਼ਾਹਿਦ ਜੀ
    ਰਾਪਹਵਾਂ ਵਿਚ ਆਫ਼ਾਤਾਂ ਨੀਂਂ

  • ਹਕੀਮ ਅਰਸ਼ਦ ਸ਼ਹਿਜ਼ਾਦ

    ਉਹਦੇ ਲੰਘਣ ਦੀ ਖ਼ੁਸ਼ਬੂ ਇਸ ਤਰ੍ਹਾਂ ਆਉਂਦੀ ਫ਼ਿਜ਼ਾਵਾਂ ਚੋਂ,
    ਇਤਰ ਜੀਵੇਂ ਕਿਸੇ ਨੇ ਰਾਹ ਵਿਚ ਹੈ ਛਿੜਕਿਆ ਹੁੰਦਾ

  • ਗੁਰਨਾਮ ਸ਼ਰਨ ਗੱਲ

    ਜੇਕਰ ਮਾਸੂਮ ਮਾਰ ਕੇ ਚਾਹੁੰਦੇ ਹੋ ਬਦਲ
    ਰਸਤਾ ਹੀ ਫੇਰ ਗ਼ਲਤ ਹੈ ਇਸ ਇਨਕਲਾਬ ਦਾ

  • ਆਸਿਫ਼

    ਇਸ਼ਕ ਦੀ ਰਾਹ ਤੇ ਟੁਰਿਆ ਐਂ ਤਾਂ ਸੋਚ ਲਵੀਂ ਕਾ
    ਇਸ ਰਾਹ ਉੱਤੇ ਕੋਈ ਸੁੱਖ ਗੁਰਾਂ ਨਹੀਂ ਆਉਂਦਾ

  • ਸਗ਼ੀਰ ਤਬੱਸੁਮ

    ਜੰਨਤ ਦਾ ਰਾਹ ਸੌਖਾ ਨਈਂ
    ਰਸਤੇ ਵਿਚ ਵੀਰਾਨੇ ਸੌ