ਜ਼ਹਿਰ ਬਾਰੇ ਪੰਜਾਬੀ ਕਵਿਤਾ
-
ਧੂੰ ਰੌਲ਼ੀ ਮਹਿੰਗਾਈ ਗ਼ੁਰਬਤ ਬੇ ਹੱਸੀ
ਜ਼ਹਿਰ ਫ਼ਜ਼ਾ ਵਿਚ ਭਰ ਛੱਡਿਆ ਏ ਜ਼ਹਿਰਾਂ ਨੇ -
ਜ਼ਹਿਰ ਪਿਆਲਾ ਸੱਚ ਲਈ ਅੰਮ੍ਰਿਤ ਹੁੰਦਾ ਏ
ਸਦਾ ਬਹਾਰੇ ਫੁੱਲ ਖੜਨ ਜ਼ੰਜ਼ੀਰਾਂ ਤੇ -
ਜ਼ਹਿਰ ਤੋਂ ਕੌੜੇ ਹੁੰਦੇ ਘੱਟ ਵਿਛੋੜੇ ਦੇ
ਪੀ ਨਈਂ ਹੁੰਦੇ ਫ਼ਿਰ ਵੀ ਪੈਣੇ ਪੈਂਦੇ ਨੇਂ -
ਜ਼ਹਿਰ ਪਿਆਲੇ ਦੇ ਵਿਚ ਅਮ੍ਰਿਤ ਘੋਲਾਂਗਾ
ਮੈਂ ਜਾਬਰ ਸੁਲਤਾਨ ਦੇ ਅੱਗੇ ਬੋਲਾਂਗਾ -
ਆਬ ਖ਼ੰਜਰ ਨੂੰ ਰਿਹਾ ਮੈਂ ਆਬ ਹਯਾਤੀ
ਜ਼ਹਿਰ ਨੂੰ ਤਰਿਆਕ ਦੀ ਥਾਂ ਆਪਣੇ ਮੂੰਹ ਲਾਂਦਾ ਰਿਹਾ -
ਜਿਹੜਾ ਜ਼ਹਿਰ ਮੈਂ ਰੱਜ ਕੇ ਪੀਤਾ
ਤੇਰੇ ਕੋਲੋਂ ਚੱਖ ਨਈਂ ਹੋਣਾ -
ਅੱਜ ਵੀ ਝੂਠਾਂ ਦੀ ਨਗਰੀ ਵਿਚ, ਲੋੜ ਕਿਸੇ ਸੁਕਰਾਤ ਦੀ ਏ,
ਅੱਜ ਵੀ ਆਪਣੇ ਹੱਥੀਂ ਪੀਵੇ ਜ਼ਹਿਰ ਪਿਆਲੇ ਕੋਈ ਤੇ