ਕਿਸਮਤ

ਕਿਸਮਤ ਬਾਰੇ ਪੰਜਾਬੀ ਕਵਿਤਾ

 • ਰਾਏ ਮੁਹੰਮਦ ਖ਼ਾਨ ਨਾਸਿਰ

  ਪਥਰਾ ਡੁੱਬ ਕੇ ਤੋਂ ਈ ਮਰਨਾ ਏ
  ਕੱਖ ਤੁਰ ਜਾਣਾ ਈ, ਮੁੜ ਨਾ ਆਖੀਂ

 • ਅਬਦੁਲ ਕਰੀਮ ਕੁਦਸੀ

  ਸਾਨੂੰ ਮਿਲੇ ਨਾ ਸੱਦਾ ਉਹਦੀ ਮਹਿਫ਼ਲ ਦਾ
  ਇਸ ਮਹਿਫ਼ਲ ਵਿਚ ਖ਼ੋਰੇ ਕਿਹੜੇ ਜਾਂਦੇ ਨੇਂ

 • ਬਸ਼ੀਰ ਬਾਵਾ

  ਵੇਲੇ ਦੇ ਪੋਰਸ ਨੂੰ ਫੜ ਕੇ ਤੱਥ ਲੈਂਦੇ
  ਹਿੰਮਤ ਵਾਲੇ ਜਿਹੜੇ ਬਖ਼ਤ ਸਿਕੰਦਰ ਨੇਂ

 • ਅਲੀ ਅਰਮਾਨ

  ਸਬਕ ਸਲੋਕ ਦਾ ਮੁਰਸ਼ਦ ਦਿੱਤਾ, ਆਮਾਂ ਦੇ ਵਿਚ ਆਮ ਕਿਹਾ ਈਏ
  ਖ਼ਾਸਾਂ ਦੇ ਵਿਚ ਖ਼ਾਸ, ਸਾਡਾ ਰਿਜ਼ਕ ਉਦਾਸ

 • ਮੀਆਂ ਮੁਹੰਮਦ ਬਖ਼ਸ਼

  ਜੇ ਕੋਈ ਮੇਲ਼ੀ ਇੱਕ੍ਹੀਂ ਵੇਖੇ ਐਬ ਧਗਾਨੇ ਲਾਵੇ
  ਉਹ ਭੀ ਅਦਲ ਤੇਰੇ ਦੇ ਘਰ ਥੀਂ ਕੁਝ ਸਜ਼ਾਈਂ ਪਾਵੇ

 • ਰੱਜ਼ਾਕ ਸ਼ਾਹਿਦ

  ਅਪ ਜੇ ਹਿੰਮਤ ਹਾਰੇ, ਤਾਂ
  ਬੰਦਾ ਲਿਖੋਂ ਹਿਰਦਾ ਏ

 • ਰਊਫ਼ ਸ਼ੇਖ਼

  ਬਹੁਤੇ ਦੀਵੇ ਰਾਹ ਵਿਚ ਬਾਲੇ ਜਾਂਦੇ ਨੇ
  ਮੰਜ਼ਿਲ ਤੱਕ ਤੇ ਕਿਸਮਤ ਵਾਲੇ ਜਾਂਦੇ ਨੇ

 • ਸਾਬਰ ਅਲੀ ਸਾਬਰ

  ਕਿਸਮਤ ਹਾਰ ਈ ਜਾਂਦੀ ਏ
  ਬੰਦਾ ਹਿੰਮਤ ਹਾਰੇ ਤੇ

 • ਤਜੱਮਲ ਕਲੀਮ

  ਕਿਸਮਤ ਲੁੱਟਣ ਆਈ ਸੀ
  ਕਰਦਾ ਤੇ ਕੀ ਕਰਦਾ ਮੈਂ

 • ਤਾਹਿਰਾ ਸਰਾ

  ਆਪਣੇ ਅਮਲੀਂ ਆਪੇ ਮਰਦੇ ਕਰਨੀ ਭਰਨੀ ਹੁੰਦੀ ਏ
  ਕਮਲੇ ਜਿਲੇ ਭੋਲੇ ਲੋਕੀਂ ਨਾਂ ਲਾਉਂਦੇ ਤਕਦੀਰਾਂ ਦਾ

 • ਬਾਬਾ ਨਜਮੀ

  ਰਸਤਾ, ਪੈਂਡਾ, ਵੇਲ਼ਾ ਇਕੋ, ਮੰਜ਼ਿਲ ਉਤੇ ਅਪੜਨ ਦਾ
  ਪੁੱਟਣਗੇ ਤਕਦੀਰਾਂ ਬਹਿ ਕੇ, ਜ਼ਰਾ ਵੀ ਜਿਹੜੇ ਢਿੱਲੇ ਰਹੇ

 • ਗੁਰਨਾਮ ਸ਼ਰਨ ਗੱਲ

  ਨੇੜ ਮਾਸੂਮਾਂ ਨਾਲ਼ ਜਦੋਂ ਦਾ ਕੀਤਾ ਹੈ
  ਸਾਨੂੰ ਜਾਪੇ ਸਾਡੀ ਕਿਸਮਤ ਬਦਲ ਗਈ