ਹਿਜਰ

ਹਿਜਰ ਬਾਰੇ ਪੰਜਾਬੀ ਕਵਿਤਾ

 • ਜੁਨੈਦ ਅਕਰਮ

  ਪਲਕਾਂ ਨੂੰ ਪਏ ਕਰਦੇ ਨਮ
  ਤੇਰੇ ਹਿਜਰ ਫ਼ਰਾਕ ਦੇ ਗ਼ਮ

 • ਜਾਵੇਦ ਆਰਿਫ਼

  ਪਿਆਰ ਦੇ ਬਦਲੇ ਵੱਖਰੀ ਜਿਹੀ ਸੌਗ਼ਾਤ ਮਿਲੀ
  ਹਿਜਰ ਹਲੂਣੇ ਤੇ ਇਹ ਕਾਲ਼ੀ ਰਾਤ ਮਿਲੀ

 • ਅਲਤਾਫ਼ ਬੋਸਾਲ

  ਜਾਵਣ ਵਾਲਾ ਯਾਰ ਸਿਕੰਦਰ ਹਾਲੇ ਤੀਕ ਨਾ ਆਇਆ
  ਰਾਤ ਦਿਹਾੜੀ ਮੈਂ ਤੇ ਐਵੇਂ ਅੱਡੀਆਂ ਚੁੱਕ ਚੁੱਕ ਤੁਕਾਂ

 • ਅਲਤਾਫ਼ ਬੋਸਾਲ

  ਜਿਨ੍ਹੇ ਪੁੱਛਣਾ ਹਾਲ ਸੀ ਮੇਰਾ ਉਹ ਨਾ ਆਇਆ ਵਿਹੜੇ
  ਇੰਜ ਤੇ ਮੇਰੇ ਆਲ ਦੁਆਲੇ ਨੱਸ ਭੱਜ ਕਿੰਨੀ ਹੋਈ

 • ਅਲੀਮ ਸ਼ਕੀਲ

  ਅੱਖੀਆਂ ਕਰਨ ਸਵਾਲ ਵੇ ਮਾਹੀ, ਵੇਖ ਲੈ ਸਾਡਾ ਹਾਲ ਵੇ ਮਾਹੀ
  ਤੇਰੇ ਹੁੰਦਿਆਂ ਜੁੱਗ ਸੀ ਮੇਰਾ, ਤੂੰ ਕੀਤਾ ਕੰਗਾਲ ਵੇ ਮਾਹੀ

 • ਅਲੀ ਬਾਬਰ

  ਐਦਾਂ ਤੇ ਸ਼ਬਰਾਤਾਂ ਕਿਹੜੇ ਕੰਮ ਦੀਆਂ
  ਤੂੰ ਨਹੀਂ ਤੇ ਇਹ ਰਾਤਾਂ ਕਿਹੜੇ ਕੰਮ ਦੀਆਂ

 • ਬੁੱਲ੍ਹੇ ਸ਼ਾਹ

  ਅਬ ਲੱਗਣ ਲੱਗੀ ਕੀ ਕਰੀਏ, ਨਾ ਜੀ ਸਕੀਏ ਨਾ ਮਰੀਏ
  ਅਬ ਲੱਗਣ ਲੱਗੀ ਕੀ ਕਰੀਏ, ਹੁਣ ਪੀ ਬਣ ਪਲਕ ਨਾ ਸਰੀਏ

 • ਫ਼ਲਕ ਸ਼ੇਰ ਤਬੱਸੁਮ

  ਅਪਣਾ ਦੱਸਦਾ ਨਹੀਂ ਸਿਰਨਾਵਾਂ, ਕਿੱਥੇ ਉਹਨੂੰ ਚਿੱਠੀਆਂ ਪਾਵਾਂ
  ਫ਼ਜਰੇ ਕਾਗ ਭੁਲੇਖਾ ਪਾਇਆ, ਸ਼ਾਮਾਂ ਪਈਆਂ ਤੱਕ ਤਕ ਰਾਹਵਾਂ

 • ਆਕਿਬ ਸੱਤਿਆਨਵੀ

  रोग हिजर दा ओहो जाने
  जहंदी अख् दा नूर गया ए

 • ਅਲੀਮ ਸ਼ਕੀਲ

  आहन मसला हलतय
  कट्ठे बह के गुलतय करीए

 • ਖ਼ੁਆਜਾ ਫ਼ਰਦ ਫ਼ਕੀਰ

  ਮੈਂ ਡੱਬੀ ਬਹਿਰ ਅਮੀਕ ਵਿਚ, ਜਿਥੇ ਖ਼ਬਰ ਉਰਾਰ ਨਾ ਪਾਰ ਦੀ
  ਮੈਨੂੰ ਕੱਢੇ ਬਹਿਰ ਅਮੀਕ ਥੀਂ, ਵੱਸ ਪਾਵੇ ਸ਼ਾਹ ਸਵਾਰ ਦੀ

 • ਬਸ਼ੀਰ ਬਾਵਾ

  ਉਹਦੇ ਭੇਤ ਦਾ ਅੰਤ ਕਿਸੇ ਨੇ ਪਾਇਆ ਨਹੀਂ
  ਬਾਵੇ ਕੋਲ਼ ਵੀ ਦੁੱਖ ਬੁੜ੍ਹਾ ਦੇ ਵਾਫ਼ਰ ਨੇਂ

 • ਫ਼ਰਹਾਦ ਇਕਬਾਲ

  ਸੂਰਜ ਟੁਰਦਾ ਨਾਲ਼ ਬਰਾਬਰ, ਦਿਨ ਕਿਉਂ ਲੱਗਣ ਸਾਲ ਬਰਾਬਰ
  ਵਿੱਥ ਤੇ ਸੱਜਣਾ ਵਿੱਥ ਹੁੰਦੀ ਏ, ਭਾਂਵੇਂ ਹੋਵੇ ਵਾਲ਼ ਬਰਾਬਰ

 • ਅਮਜਦ ਮਿਰਜ਼ਾ ਅਮਜਦ

  ਚੰਗੀ ਗਲ ਨੂੰ ਕਹਿਣਾ ਜ਼ਰੂਰੀ ਏ, ਨਹੀਂ ਤੇ ਚੁੱਪ ਰਹਿਣਾ ਜ਼ਰੂਰੀ ਏ
  ਇਹ ਰੀਤ ਵਫ਼ਾ ਦੀ ਹਿਜਰ ਦੇ ਵਿਚ, ਹੱਸ ਹੱਸ ਕੇ ਸਹਿਣਾ ਜ਼ਰੂਰੀ ਏ

 • ਆਸਿਫ਼

  ਉਹਦੀ ਯਾਦਾਂ ਹਿਜਰ ਦੇ ਵੇਲੇ
  ਦਿਲ ਨੂੰ ਠੰਡਾ ਠਾਰ ਸੀ ਕੀਤਾ

 • ਤਾਹਿਰ ਮਹਿਮੂਦ ਤਾਹਿਰ

  ਦਰਦ ਵਿਛੋੜਾ ਝੱਲ ਨਹੀਂ ਹੋਣਾ
  ਐਵੇਂ ਓ ਗਨਹਾਰ ਕਰੀਂ ਨਾ

  ਵਰ੍ਹਿਆਂ ਮਗਰੋਂ ਹੱਸੇ ਆਂਂ
  ਦੁੱਖਾਂ ਦੀ ਦੀਵਾਰ ਕਰੀਂ ਨਾ

 • ਬੁਸ਼ਰਾ ਨਾਜ਼

  ਨਾ ਛੱਡ, ਰੋ ਰੋ ਅਰਜ਼ੀ ਕੀਤੀ
  ਪਰ ਉਸ ਨੇ ਖ਼ੁਦਗ਼ਰਜ਼ੀ ਕੀਤੀ

 • ਪੈਰ ਫ਼ਜ਼ਲ ਗੁਜਰਾਤੀ

  ਹਿਜਰ ਦੇ ਸਦਮਿਆਂ ਨੇ ਰਹਿਣ ਦਿੱਤਾ
  ਜਿਗਰ ਮੁਹਕਮ ਨਾ ਦਿਲ ਮੁਹਕਮ ਅਸਾਡਾ

 • ਅਸ਼ਰਫ਼ ਯੂਸਫ਼ੀ

  ਹਿਜਰ ਕਿਸੇ ਯਾਦ ਵਿਚ ਪਲ ਪਲ ਮਰਨਾ
  ਜ਼ਹਿਰ ਤੋਂ ਕੌੜੀ ਖੰਡਨੀ ਕੁੜੀਏ

 • ਹਕੀਮ ਅਰਸ਼ਦ ਸ਼ਹਿਜ਼ਾਦ

  ਨਾਲ ਹਿਜਰ ਤੇ ਦੁੱਖ ਦੇ ਮੇਰਾ ਲੱਕ ਦੂਹਰਾ ਹੋ ਜਾਂਦਾ
  ਮਾਂ ਤੇ ਪਿਉ ਦੀ ਕਬਰ ਤੇ ਅਰਸ਼ਦ ਮਿੱਟੀ ਜਦ ਮੈਂ ਪਾਵਾਂ

 • ਸ਼ਾਹ ਹੁਸੈਨ

  ਮਾਈਂ ਨੀ ਮੈਂ ਕਿਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ
  ਧੁੱਵਾਂ ਧੱਕੇ ਮੇਰੇ ਮੁਰਸ਼ਦ ਵਾਲਾ, ਜਾਂ ਫਲਾਂ ਤਾਂ ਲਾਲ਼