ਮੁਹੱਬਤ

ਮੁਹੱਬਤ ਬਾਰੇ ਪੰਜਾਬੀ ਕਵਿਤਾ

  • ਮੀਆਂ ਮੁਹੰਮਦ ਬਖ਼ਸ਼

    ਰੋ ਰੋ ਅਰਜ਼ ਕਰੇ ਰੱਬ ਸਾਈਆਂ, ਮੇਲ਼ ਮੇਰੇ ਦਿਲਬਰ ਨੂੰ
    ਇਸ ਬਣ ਐਸ਼ ਨਾ ਭਾਵੇ ਕੋਈ, ਕਰਾਂ ਕਬੂਲ ਸਫ਼ਰ ਨੂੰ

  • ਜੁਨੈਦ ਅਕਰਮ

    ਪਿਆਰ ਮੁਹੱਬਤ ਦੇ ਦਾਅਈ ਹਾਂ ਦੁਨੀਆ ਦੇ ਵਿਚ
    ਪਰ ਫ਼ਿਰੌਨਾਂ ਅੱਗੇ ਝੁਕੀਏ ਇਹ ਨਹੀਂ ਹੋਣਾ

  • ਇਰਫ਼ਾਨ ਵਾਰਿਸ

    ਐਵੇਂ ਈ ਲੋਕਾਂ ਪੱਥਰ ਮਾਰੇ ਮਜਨੂੰ ਨੂੰ
    ਇਸ਼ਕ ਦੇ ਮਾਰੇ ਲੋਗ ਤੇ ਮਾਰੇ ਨਈਂ ਜਾਂਦੇ

  • ਅਲਤਾਫ਼ ਬੋਸਾਲ

    सांभ तो अपनी दुनिया-दारी
    प्यार प्रेम प्रीत ए विखरी

  • ਅਲੀਮ ਸ਼ਕੀਲ

    ਇਸ਼ਕ ਨਗਰ ਤੱਕ ਔਖੇ ਪੈਂਡੇ
    ਮੇਰੇ ਸੰਗ ਤੋਂ ਚੱਲ ਤੇ ਕਰੀਏ

  • ਅਲੀ ਬਾਬਰ

    ਇਸ਼ਕ, ਜਵਾਨੀ ਵੇਲੇ ਦਾ, ਸੋਹਣਾ ਪੰਗਾ ਹੁੰਦਾ ਏ
    ਐਵੇਂ ਤੇ ਵਿੰਗ ਟੁੱਟਦੀ ਨਹੀਂ, ਪਹਿਲੋਂ ਦੰਗਾ ਹੁੰਦਾ ਏ

  • ਅਸ਼ਰਫ਼ ਯੂਸਫ਼ੀ

    ਮਿੱਟੀ ਮੌਤ ਮੁਹੱਬਤ ਅਸ਼ਰਫ਼
    ਤਿੰਨੇ ਸਕੇ ਤਿੰਨੇ ਦੁੱਖ ਨੇਂ

  • ਪ੍ਰੋਫ਼ੈਸਰ ਆਸ਼ਿਕ ਰੁਹੇਲ

    ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ
    ਉਹ ਲੋਕ ਨਸੀਬਾਂ ਵਾਲੇ ਨੇ

  • ਬੁਸ਼ਰਾ ਨਾਜ਼

    जी पेन्दा ए बंदा मोया सोच के तीनों
    भर जांदा ए दिल दा टोहीया सोच के तीनों

  • ਪੈਰ ਫ਼ਜ਼ਲ ਗੁਜਰਾਤੀ

    ਬੜੇ ਕਰਮ ਕੀਤੇ ਮੇਰੇ ਤੇ ਖ਼ੁਦਾ ਨੇ
    ਮੁਹੱਬਤ ਦੇ ਬਖ਼ਸ਼ੇ ਸੋ ਮੈਨੂੰ ਖ਼ਜ਼ਾਨੇ

  • ਅਰਸ਼ਦ ਚਹਾਲ

    प्यार दा फलतय सस्ते भा-ए-वी व-ए-क्या नईं
    ऐस जिंस दा उथे कौन विपारी सी

  • ਜ਼ਿਲ ਹੁਮਾ ਬੁਖ਼ਾਰੀ

    ਦੁਨੀਆ ਤੇ ਆਇਆ ਨਬਯਯ, ਦੁਨੀਆ ਰੱਜ ਰੱਜ , ਰੱਜ ਕੇ ਸੱਜੀ
    ਜ਼ਰਾ ਜ਼ਰਾ ਅੱਗੇ ਵਧੀਆ, ਇਸ ਦਾ ਨਾਜ਼ ਉਠਾਵਣ ਲਈ

  • ਈਮਾਨ ਅੱਲ੍ਹਾ ਖ਼ਾਨ

    ਰੁੱਖ ਹੋਵਣ ਠੰਡੀ ਛਾਂ ਹੋਵੇ
    ਮੇਰੀ ਝੁੱਗੀ ਉਸੇ ਥਾਂ ਹੋਵੇ

    ਚੜ੍ਹ ਜਾਵੇ ਇਸ਼ਕ ਦਾ ਰੰਗ ਮੈਨੂੰ
    ਲੋਕੀ ਸਮਝਣ ਮਸਤ ਮਲੰਗ ਮੈਨੂੰ

  • ਅਬਰਾਰ ਨਦੀਮ

    ਆ ਹੋਣੀ ਨੂੰ ਮਾਰ ਮੁਕਾਈਏ
    ਵਿਛੜਨ ਦੇ ਇਮਕਾਨ ਤੋਂ ਪਹਿਲੇ

  • ਖ਼ੁਆਜਾ ਫ਼ਰਦ ਫ਼ਕੀਰ

    ਕੋਈ ਵਾਕਫ਼ ਨਾਹੀਂ ਹਾਲ ਦਾ, ਕੀ ਬਾਤ ਕਹਾਂ ਇਸਰਾਰ ਦੀ
    ਤੈਨੂੰ ਤਰਸ ਨਾ ਮੇਰੇ ਹਾਲ ਦਾ, ਮੈਂ ਤੇਰਾ ਨਾਮ ਚਿਤਾਰ ਦੀ

  • ਫ਼ਜ਼ਲ ਸ਼ਾਹ

    ਅੱਵਲ ਹਮਦ ਸਨਾਇ ਖ਼ੁਦਾਇ ਤਾਈਂ, ਜਿਸ ਇਸ਼ਕ ਥੀਂ ਕੁਲ ਜਹਾਨ ਕੀਤਾ
    ਨਬੀ ਪਾਕ ਰਸੂਲ ਮਾਸ਼ੂਕ ਕਰਕੇ, ਮਖ਼ਲੂਕ ਕੋਲੋਂ ਆਲੀਸ਼ਾਨ ਕੀਤਾ

  • ਬਸ਼ਾਰਤ ਅਹਿਮਦ ਬਸ਼ਾਰਤ

    ਮਾਪੇ ਘਰ ਚੋਂ ਕਢੀਂ ਨਾ, ਰੱਬ ਨਾਂ ਰਿਸ਼ਤਾ ਕੱਟੀਂ ਨਾ
    ਇਨ੍ਹਾਂ ਦੇ ਨਾਲ਼ ਮੌਜ ਬਹਾਰਾਂ, ਜੰਨਤ ਦਾ ਰੁੱਖ ਵੱਡੈਂ ਨਾ

  • ਸੋਹਣ ਸਿੰਘ ਸੀਤਲ

    ਇਸ਼ਕ ਪਿਆਲਾ ਵਿਹੁ ਦਾ ਵੇਖੋ, ਆਸ਼ਕ ਪੀਂਦਾ ਗਟ ਗਟ ਗਟ
    ਓਧਰ ਪਿਆਰਾ ਤੇਗ ਹੁਸਨ ਦੀ, ਸਾਣ ਚੜ੍ਹਾਵੇ ਝਟ ਝਟ ਝਟ

  • ਮੀਆਂ ਮੁਹੰਮਦ ਬਖ਼ਸ਼

    ਤਬਾ ਮੇਰੀ ਦਾ ਨਾਫ਼ਾ ਖੁੱਲੇਂ ਮੁਲਕੀਂ ਮੁਸ਼ਕ ਧੁਮਾਈਂ
    ਸੰਨ ਸੁਣ ਮਗ਼ਜ਼ ਮੁਅੱਤਰ ਹੋਵਣ ਬੋ ਇਸ਼ਕ ਦੀ ਪਾਈਂ

  • ਮੀਆਂ ਮੁਹੰਮਦ ਬਖ਼ਸ਼

    ਬਾਲ ਚਿਰਾਗ਼ ਇਸ਼ਕ ਦਾ ਮੇਰਾ ਰੌਸ਼ਨ ਕਰਦੇ ਸੀਨਾ
    ਦਿਲ ਦੇ ਦੇਵੇ ਦੀ ਰੁਸ਼ਨਾਈ ਜਾਵੇ ਵਿਚ ਜ਼ਮੀਨਾਂ

  • ਸਗ਼ੀਰ ਤਬੱਸੁਮ

    ਭੈਣ ਭਰਾਵਾਂ ਨਾਲ਼ ਈ ਬੰਦਾ ਸਿਜਦਾ ਏ
    ਛੱਡ ਜਾਵੇ ਜੇ ਕੂੰਜ ਕਤਾਰਾਂ ਫ਼ਾਇਦਾ ਕੀ

  • ਬਸ਼ੀਰ ਬਾਵਾ

    ਉਹਦੇ ਘਰ ਵਿਚ ਜੋਤ ਉਲਫ਼ਤ ਦੀ ਜਗਦੀ ਨਹੀਂ
    ਜਿਸ ਨਾਨੇ ਦੇ ਘਰ ਨਿਵਾਸੇ ਨਹੀਂ ਹੁੰਦੇ

  • ਖ਼ਲੀਲ ਆਜ਼ਾਦ

    ਅਮਨ ਦੇ ਸ਼ੀਸ਼ੇ ਦਾ ਪਰਛਾਵਾਂ, ਉਲਫ਼ਤ ਦੀ ਮਹਕਾਰ ਵੀ ਆਂ
    ਮੈਂ ਵੇਲੇ ਦੀ ਤਖ਼ਤੀ ਦਾ ਮੂੰਹ-ਮੱਥਾ, ਨਕਸ਼-ਨੁਹਾਰ ਵੀ ਆਂ

  • ਜ਼ਾਹਿਦ ਨਵਾਜ਼

    ਪਿਆਰ,ਵਫ਼ਾਵਾਂ,ਜਜ਼ਬੇ,ਰਿਸ਼ਤੇ,ਸਾਂਝਾਂ,ਚਾਹ
    ਮੇਰੇ ਘਰ ਵਿਚ ਸਾਰਾ ਮਾਲ ਹਯਾਤੀ ਦਾ

  • ਬੁਸ਼ਰਾ ਨਾਜ਼

    ਹੋ ਸਕਦਾ ਏ ਨਭ ਜਾਵੇ ਪਰ ਡਰ ਲਗਦਾ ਏ ਸੁਣ ਕੇ
    ਪੱਥਰਾਂ ਨਾਲ਼ ਤੇ ਨਭ ਨਹੀਂ ਸਕਦਾ ਕੱਚੀ ਵਿੰਗ ਦਾ ਇਸ਼ਕ

  • ਬੁਸ਼ਰਾ ਨਾਜ਼

    ਅੱਖਾਂ ਵਿਚ ਲਿਸ਼ਕਾਰੇ ਮਾਰੇ ਮੁੜ ਮੁੜ ਉਹਨੂੰ ਤੁਕਾਂ
    ਕਾਲੇ ਰੰਗ ਤੇ ਬੋਰਡ ਤੇ ਲਿਖਿਆ ਚਿੱਟੇ ਰੰਗ ਦਾ ਇਸ਼ਕ

  • ਬੁਸ਼ਰਾ ਨਾਜ਼

    ਮੈਂ ਦਲ ਨਾਲ਼ ਤੇ ਉਹਨੇ ਮੇਰੇ
    ਨਾਲ਼ ਮੁਹੱਬਤ ਫ਼ਰਜ਼ੀ ਕੀਤੀ

  • ਅਸ਼ਰਫ਼ ਯੂਸਫ਼ੀ

    ਪਿਆਰ ਦੀਆਂ ਕਬਰਾਂ ਤੇ ਪਾਕੇ ਸਜ ਰੇ ਫੁੱਲ ਗੁਲਾਬਾਂ ਦੇ
    ਲੋਕੀ ਮਾਤਮ ਕਰਦੇ ਫਿਰਦੇ ਆਪਣੀਆਂ ਆਪਣੀਆਂ ਬਦੀ ਅਬਾਂ ਦੇ

  • ਸਾਬਰ ਅਲੀ ਸਾਬਰ

    ਇਸ਼ਕ ਤੋਂ ਮੈਂ ਅਣਜਾਣ ਈ ਸਹੀ ਪ੍ਰ
    ਤੈਨੂੰ ਵੀ ਕੋਈ ਵੱਲ ਤੇ ਨਹੀਂ ਨਾ

  • ਆਸਿਫ਼

    ਝੱਲੇ ਲੋਕੀ ਸ਼ਰਮ ਹਯਾ ਤੇ ਪਿਆਰਾਂ ਨੂੰ
    ਦੌਲਤ ਦੀ ਤਕੜੀ ਵਿਚ ਤੋਲਣ ਲੱਗ ਪਏ ਨੇਂ

  • ਰੱਜ਼ਾਕ ਸ਼ਾਹਿਦ

    ਅਜ਼ਲਾਂ ਦੇ ਉਨਵਾਨ ਮੁਹੰਮਦ
    ਰੱਬ ਦੀ ਨੇਂ ਪਹਿਚਾਣ ਮੁਹੰਮਦ

    ਸਿਫ਼ਤਾਂ ਵਿਚ ਸ਼ੁਮਾਰ ਆਵ ਨਨ
    ਅਜ਼ਮਤ ਦੇ ਅਸਮਾਨ ਮੁਹੰਮਦ

  • ਤਾਹਿਰਾ ਸਰਾ

    ਤਾਹਿਰਾ ਪਿਆਰ ਜੇ ਵਿਕਣੇ ਆਵੇ
    ਲੋਕਾਂ ਅੰਨ੍ਹੇਵਾਹ ਲੈਣਾ ਏ

  • ਗੁਰਨਾਮ ਸ਼ਰਨ ਗੱਲ

    ਨਹੀਂ ਮਹਿਸੂਸ ਕਰ ਸਕਦਾ ਕਿਸੇ ਦੇ ਦਰਦ ਨੂੰ ਜਿਹੜਾ
    ਮੁਹੱਬਤ ਕਰਨ ਦੀ ਉਸ ਨੂੰ ਕਦੇ ਮੋਹਲਤ ਨਹੀਂ ਮਿਲਦੀ

  • ਗੁਰਨਾਮ ਸ਼ਰਨ ਗੱਲ

    ਮੁਹੱਬਤ ਨੂੰ ਖ਼ੁਦਾ ਦਾ ਰੂਪ ਸਮਝੇਗੀ ਉਦੋਂ ਦੁਨੀਆਂ
    ਕਿਸੇ ਦਿਨ ਪਿਆਰ ਦਾ ਕੀਤਾ ਜਦੋਂ ਮੈਂ ਤਰਜੁਮਾ ਯਾਰੋ

  • ਗੁਰਨਾਮ ਸ਼ਰਨ ਗੱਲ

    ਜੋ ਮੇਰੇ ਕੋਲ਼ ਬਹਿੰਦੇ ਨੇ ਤੇ ਸੰਗਤ ਮਾਨ ਦੇ ਮੇਰੀ
    ਮੁਹੱਬਤ ਦਾ ਉਨ੍ਹਾਂ ਦੇ ਵਾਸਤੇ ਮੈਂ ਜਾਮ ਹਾਂ ਯਾਰੋ

  • ਮੁਨੀਰ ਨਿਆਜ਼ੀ

    ਜ਼ਾਹਰ ਹੋਇਆ ਏ ਚੰਦ ਮੁਹੱਬਤ ਦੀ ਰਾਤ ਵਿਚ
    ਜਿਵੇਂ ਸਫ਼ੈਦ ਰੌਸ਼ਨੀ ਬੱਦਲਾਂ ਦੇ ਨਾਲ਼ ਨਾਲ਼