ਪੰਜਾਬੀ ਬਾਰੇ ਪੰਜਾਬੀ ਕਵਿਤਾ
-
ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ
ਮੁੱਖ 'ਚੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ
-
ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ,
ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ -
ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ
ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ
-
ਪੰਜਾਬੀ ਧੀ ਐਂ ਤੋਂ
ਭਾਗਭਰੀ ਐਂ ਤੋਂ -
ਨਾ ਤੇ ਪੰਜਾਬੀ ਦੇ ਵਿਚ ਕੋਈ ਫ਼ਰਕ ਹੋਵੇ
ਨਾ ਸਿੰਧੀ, ਬਲੋਚੀ, ਪਠਾਣ ਦੇ ਵਿਚ -
ਅਸਾਂ ਪੰਜਾਬੀ ਖ਼ਾਤਿਰ ਮੁਸਤਕਬਿਲ ਵੀ ਦਾਅ ਤੇ ਲਾਇਆ ਏ,
ਦੂਜਿਆਂ ਵਾਂਗੂੰ ਫ਼ਨ ਦੀ ਹੱਟੀ ਅਸਾਂ ਨਾ ਮੂਲ ਸਜਾਈ ਏ