ਹੰਝੂ

ਹੰਝੂ ਬਾਰੇ ਪੰਜਾਬੀ ਕਵਿਤਾ

 • ਕਵਿੰਦਰ ਚਾਂਦ

  ਮੈਨੂੰ ਨਹੀਂ ਵਹਾ ਸਕਦੇ, ਤੇਰੇ ਹੰਝੂ
  ਪੱਥਰ ਪਾਣੀ ਦੇ ਵਿਚ ਰੁੜਨਾ ਭੁੱਲ ਗਏ

 • ਜੁਨੈਦ ਅਕਰਮ

  ਰੋਕਿਆਂ ਹੰਝੂ ਰੁਕਦੇ ਨਹੀਂ
  ਮਾਰਾਂ ਚੀਕਾਂ ਜ਼ਮਜ਼ਮ ਜ਼ਮ

 • ਅਬਰਾਰ ਨਦੀਮ

  ਉਹਦੇ ਮੁੱਖ ਪੁਰਤਾਨ ਤੋਂ ਪਹਿਲੇ
  ਡੱਕ ਲਏ ਅੱਥਰੂ ਆਨ ਤੋਂ ਪਹਿਲੇ

 • ਇਰਫ਼ਾਨ ਵਾਰਿਸ

  ਅੱਖਾਂ ਵਿਚ ਸੈਲਾਬ ਏ ਉੱਚੇ ਦਰਜੇ ਦਾ
  ਇਹ ਸੁਫ਼ਨੇ ਮਹਿਫ਼ੂਜ਼ ਜਗ੍ਹਾ ਤੇ ਲੈ ਜਾਓ

 • ਅਲੀਮ ਸ਼ਕੀਲ

  ਮੇਰੇ ਘਰ ਆਵੇ ਕੁੰਨਣ
  ਰੋਂਦਾ ਚੁੱਪ ਕਰਾਵੇ ਕੌਣ

 • ਅਸ਼ਰਫ਼ ਯੂਸਫ਼ੀ

  ਖ਼ੋਰੇ ਸੀਨੇ ਵਿਚ ਕੀ ਬਣਿਆ ਹੰਝੂਆਂ ਭੱਜੀਆਂ ਸਦਰਾਂ ਦਾ
  ਛੇਤੀ ਪੱਤਰਾ ਜਾਂਦੇ ਸਨ ਸਾਵਣ ਲਾਈਆਂ ਦਾਬਾਂ ਦੇ

 • ਅਜਮਲ ਵਜੀਹ

  शाम सवेरे सीने ला के रोना वां
  मैं अहदी तस्वीर बना के रोना वां

 • ਅਬਦੁਲ ਕਰੀਮ ਕੁਦਸੀ

  हंजूवां दे मोती या हीरे ज़ख़्मां दे
  सजनां दी ख़िदमत विच की इरसाल कर्रां

 • ਅੰਮ੍ਰਿਤਾ ਪ੍ਰੀਤਮ

  दो अखयां दे पानी अंदर, कल इसां किझ सुपने घोले
  ईहा धरती इज साडे वीहड़े चुन्नी रंगुन आई वे

 • ਅੰਮ੍ਰਿਤਾ ਪ੍ਰੀਤਮ

  दो अखयां दे पानी अंदर, कल इसां किझ सुपने घोले
  ईहा धरती इज साडे वीहड़े चुन्नी रंगुन आई वे

 • ਬਸ਼ੀਰ ਬਾਵਾ

  ਮੇਰਾ ਅੱਥਰੂ ਰੋੜ੍ਹ ਨਾ ਦੇਵੇ ਜਗਤ ਤੇਰਾ
  ਇਸ ਵਿਚ ਲੱਖਾਂ ਗ਼ਮ ਦੇ ਬੰਦ ਸਮੁੰਦਰ ਨੇਂ

 • ਅੰਜੁਮ ਰਾਣਾ

  आस बनेरे देवे बाल के रुख दित्ते
  मुड़ अखां नें अथर्व ढाल के रुख दित्ते

 • ਸੁਰਜੀਤ ਪਾਤਰ

  ਤੇਥੋਂ ਨਈਂ ਉੱਠਣੇ ਇਹ ਅੱਖਰ ਹੰਝੂਆਂ ਦੇ
  ਰਹਿਣ ਦੇ ਤੋਂ ਵਡਿਆ ਵਿਦਵਾਨਾ ਛੱਡ ਪੂਰੇ

 • ਸੁਰਜੀਤ ਪਾਤਰ

  ਇੰਜ ਤੇਰੇ ਕੋਲ਼ 'ਪਾਤਰ' ਹੁਣ ਕਹਿਣ ਨੂੰ ਵੀ ਕੀ ਹੈ,
  ਇਕ ਖ਼ਾਬ ਸੀ ਨਾ, ਉਹ ਵੀ ਹੰਝੂ ਵਿਚ ਢਿੱਲ ਗਿਆ ਹੈ

 • ਜਾਵੇਦ ਆਰਿਫ਼

  ਦਿਲ ਦੀ ਬੋਲੀ ਬੋਲਣ ਆਰਿਫ਼
  ਅੱਥਰੂ ਆਪ ਦਲੀਲਾਂ ਵਰਗੀਏ

 • ਅਖ਼ਤਰ ਹੁਸੈਨ ਅਖ਼ਤਰ

  ਜੋ ਪਲਕੀਂ ਮੋਤੀ ਤਲਦੇ ਨੇ
  ਉਹ ਹੱਦੋਂ ਬਾਹਰੇ ਮਿੱਲ ਦੇ ਨੇ

 • ਆਸਿਫ਼

  ਮੇਰੀਆਂ ਪਲਕਾਂ ਉੱਤੇ ਜਿੰਨੇ ਅੱਥਰੂ ਨੇ
  ਸਭ ਸ਼ਿਅਰਾਂ ਵਿਚ ਢਾਲਣ ਜੋਗੇ ਰਹਿ ਗਏ ਨੇ

 • ਕਮਰ ਫ਼ਰੀਦ ਚਿਸ਼ਤੀ

  ਇਸ਼ਕ ਨੂੰ ਸਮਝਿਆ ਰੋਗ ਮਮੂਲੀ ਆਪੇ ਈ ਘੁਲ ਜਾਸੀ
  ਮੇਰੀਆਂ ਹਾਲੇ ਨਿਕਲਣ ਚੀਕਾਂ ਕਿਹਨੂੰ ਫੱਟ ਵਿਖਾਵਾਂ

 • ਬੁਸ਼ਰਾ ਨਾਜ਼

  ਪਿਆਸ ਬੱਝਾਉਂਦੇ ਅੱਖੀਂ ਵੇਖੇ ਥਲ ਵਿਚ ਬੱਚੇ
  ਪਾਣੀ ਦੀ ਥਾਂ ਅੱਥਰੂ ਪੀ ਕੇ ਹੱਦ ਮੁੱਕ ਗਈ ਏ

 • ਇਕਬਾਲ ਸ਼ੈਦਾ

  ਤੇਰਾ ਕੀ ਏ ਤੂੰ ਤੇ ਬੂਟਾ ਵੱਢ ਲਿਆ ਏ ਬਾਲਣ ਲਈ
  ਜ਼ਰਾ ਵੀ ਸਾਰ ਨਾ ਤੈਨੂੰ ਕਿੰਨੇ ਪੰਛੀ ਬੇ ਘਰ ਹੋ ਗਏ ਨੇਂ

 • ਅੱਯੂਬ ਕਮੋਕਾ

  ਹਿੱਕ ਹਿੱਕ ਅੱਥਰੂ ਪਲਕਾਂ ਉਤੇ ਸੀ ਛੱਡਿਆ ਏ
  ਤੇਰੇ ਸੁਫ਼ਨੇ ਅੱਖ ਦੇ ਪੱਲੇ ਕੀ ਛੱਡਿਆ ਏ

 • ਸ਼ਿਵ ਕੁਮਾਰ ਬਟਾਲਵੀ

  ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤੀਆਂ
  ਪੀੜਾਂ ਚ ਹੰਝੂ ਘੋਲ਼ ਕੇ ਦੇ ਦੋ ਆਤਸ਼ਹਾ

 • ਤਜੱਮਲ ਕਲੀਮ

  ਯਾਰ ਕਲੀਮਾ ਅੱਥਰੂ ਨਹੀਓਂ
  ਪਲਕਾਂ ਤੇ ਫ਼ਰਿਆਦ ਆਈ ਏ

 • ਆਸਿਫ਼

  ਇਨ੍ਹਾਂ ਹੰਝੂਆਂ ਨੂੰ ਤੇ ਡੱਕਣਾ ਪੈਣਾ ਏ,
  ਇਹ ਤੇ ਦਿਲ ਦੇ ਰਾਜ਼ ਫਰੋਲਣ ਲੱਗ ਪਏ ਨੇਂ