ਇਹ ਫ਼ੋਕ ਪੰਜਾਬ ਦਾ ਦੂਜਾ ਜਨਮ ਹੈ ਤੇ ਏਸ ਜਨਮ ਦਾ ਕੱਲਮ ਕੱਲਾ ਮਕਸਦ ਪੰਜਾਬੀ ਸ਼ਾਇਰੀ ਲਈ ਰੇਖ਼ਤਾ ਵਰਗੀ ਵੈਬਸਾਇਟ ਬਣਾਉਣਾ ਹੈ। ਉਨ੍ਹਾਂ ਦਾ ਉਰਦੂ ਲਈ ਕੀਤਾ ਕੰਮ ਬਹੁਤ ਸੋਹਣਾ ਹੈ ਤੇ ਸਾਡੇ ਵਿਚਾਰਾਂ ਵਿਚ ਸਭੇ ਬੋਲੀਆਂ ਇਹੋ ਜਿਹਾ ਪਿਆਰ ਮੰਗਦੀਆਂ ਹਨ।

ਹੁਣੇ ਇਹ ਮੁੱਢ ਹੈ ਏਸ ਲਈ ਤੁਸੀਂ ਥੋੜੇ ਸ਼ਾਇਰ ਵੇਖ ਰਹੇ ਹੋ, ਅਸੀਂ ਹਰ ਹਫ਼ਤੇ ਹੋਰ ਸ਼ਾਇਰ ਤੇ ਉਨ੍ਹਾਂ ਦੀ ਸ਼ਾਇਰੀ ਵੈਬਸਾਇਟ ਅਤੇ ਚਾੜ੍ਹਦੇ ਰਾਹਵਾਂ ਗੇ ਤੇ ਆਸ ਰੁੱਖਾਂ ਗੇ ਬਈ ਛੇਤੀ ਇਥੇ ਏਨਾ ਕੋ ਕਲਾਮ ਹੋਵੇ ਕਿ ਤੁਹਾਡਾ ਹਰ ਚੱਕਰ ਚੰਗਾ ਰਵੇ।

ਸੋਹੇਲ ਆਬਿਦ
ਮੋਢੀ ਅਤੇ ਐਡੀਟਰ