ਬਾਬਾ ਸ਼ੇਖ ਫ਼ਰੀਦ 1173 – 1266

ਬਾਬਾ ਸ਼ੇਖ ਫ਼ਰੀਦ ਜੀ (੧੧੭੩-੧੨੬੬ਈ.) ਚਿਸ਼ਤੀਆ ਸਿਲਸਿਲਾ ਦੇ ਬਜ਼ੁਰਗ ਤੇ ਪੰਜਾਬੀ ਦੇ ਪਹਿਲੇ ਵੱਡੇ ਮਲੂਮ ਸ਼ਾਇਰ ਸਨ- ਬਾਬਾ ਫ਼ਰੀਦ ਦਾ ਨਾਮ ਸਿੱਖਾਂ ਦੇ ਪੰਦਰਾ ਭਗਤਾਂ ਵਿਚ ਵੀ ਸ਼ਾਮਿਲ ਏ ਤੇ ਉਨ੍ਹਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ ਗਿਆ- ਸ਼ਾਇਰ ਹੋਣ ਦੇ ਨਾਲ਼ ਨਾਲ਼ ਆਪ ਦਾ ਸ਼ੁਮਾਰ ਆਪਣੇ ਵੇਲੇ ਦੇ ਵੱਡੇ ਸੂਫ਼ੀ ਬਜ਼ੁਰਗਾਂ ਵਿਚ ਵੀ ਹੁੰਦਾ ਏ। ਉਨ੍ਹਾਂ ਦੇ ਕਲਾਮ ਦਾ ਬਹੁਤਾ ਹਿੱਸਾ ਅਖ਼ਲਾਕ ਦੀਆਂ ਆਲਾ ਕਦਰਾਂ ਤੇ ਰੱਬ ਨਾਲ਼ ਬੰਦੇ ਦੇ ਤਾਅਲੁੱਕ ਤੇ ਮੁਸ਼ਤਮਿਲ ਏ। ਉਨ੍ਹਾਂ ਨੇਂ ਬੰਦੇ ਨੂੰ ਰੱਬ ਦਾ ਰਾਹ ਲਬੱਹਨ ਦਾ ਸੌਖਾ ਤਰੀਕਾ ਇਨਸਾਨੀ ਹਮਦਰਦੀ ਦਾ ਪ੍ਰਚਾਰ ਕਰਕੇ ਤੇ ਨਫ਼ਸਾਨੀ ਬੁਰਾਈਆਂ ਦੀ ਨਿੰਦਿਆ ਕਰਕੇ ਦੱਸਿਆ। ਏਸ ਹਯਾਤੀ ਦਾ ਆਰਜ਼ੀ ਪੁੰਨ ਤੇ ਇਸ਼ਕ-ਏ-ਹਕੀਕੀ ਉਨ੍ਹਾਂ ਦੀ ਸ਼ਾਇਰੀ ਦੇ ਮੁੱਢਲੇ ਮੌਜ਼ੂਆਤ ਨੇਂ-

See this page in  Roman  or  شاہ مُکھی

ਸ਼ਲੋਕ