ਪੰਛੀ ਹੋ ਜਾਵਾਂ

ਸ਼ਿਵ ਕੁਮਾਰ ਬਟਾਲਵੀ ਦਾ ਕਲਾਮ, ਗਾਇਕ ਜਸਲੀਨ ਰਾਇਲ

Lyrics

ਜੀ ਚਾਹੇ ਪੰਛੀ ਹੋ ਜਾਵਾਂ
ਉੱਡਦਾ ਜਾਵਾਂ ਗਾਂਦਾ ਜਾਵਾਂ
ਅਨਛੋ ਸ਼ਿਖਰਾਂ ਨੂੰ ਛੂ ਪਾਵਾਂ
ਏਸ ਦੁਨੀਆ ਦੀਆਂ ਰਾਹਵਾਂ ਭੁੱਲ ਕੇ
ਫ਼ਿਰ ਕਦੇ ਵਾਪਸ ਆਵਾਂਂ
ਜੀ ਚਾਹੇ ਪੰਛੀ ਹੋ ਜਾਵਾਂ

ਮਾਨ ਸਰੋਵਰ ਦੇ ਬਾ ਕੰਡੇ
ਟੁੱਟਾ ਜਿਹਾ ਇੱਕ ਗੀਤ ਮੈਂ ਗਾਵਾਂ
ਹਿਮ ਟੀਸੀਆਂ ਮੋਈਆਂ ਮੋਈਆਂ
ਘੁਟ ਕਲੇਜਾ ਮੈਂ ਗਰਮਾਵਾਂ
ਜੀ ਚਾਹੇ ਪੰਛੀ ਹੋ ਜਾਵਾਂ

ਇੱਕ ਦਿਨ ਐਸਾ ਝਕੜ ਝੋਲੇ
ਅੱਡ ਪਿਡ ਜਾਵਣ ਸਭੇ ਤੀਲੇ
ਬੇ ਘਰ ਬਿੱਦਰ ਮੈਂ ਹੋ ਜਾਵਾਂ
ਸਾਰੀ ਉਮਰ ਪੇਅਆਂ ਰਸ ਗ਼ਮ ਦਾ
ਇਸੇ ਨਸ਼ੇ ਵਿਚ ਜਿੰਦ ਹੰਢਾਵਾਂ
ਜੀ ਚਾਹੇ ਪੰਛੀ ਹੋ ਜਾਵਾਂ

ਫ਼ਿਰ ਕਦੇ ਵਾਪਸ ਆਵਾਂਂ
ਜੀ ਚਾਹੇ ਪੰਛੀ ਹੋ ਜਾਵਾਂ
ਉੱਡਦਾ ਜਾਵਾਂ ਗਾਂਦਾ ਜਾਵਾਂ
ਅਨਛੋ ਸ਼ਿਖਰਾਂ ਨੂੰ ਛੂ ਪਾਵਾਂ
ਏਸ ਦੁਨੀਆ ਦੀਆਂ ਰਾਹਵਾਂ ਭੁੱਲ ਕੇ
ਫ਼ਿਰ ਕਦੇ ਵਾਪਸ ਆਵਾਂਂ
ਜੀ ਚਾਹੇ ਪੰਛੀ ਹੋ ਜਾਵਾਂ
ਜੀ ਚਾਹੇ ਪੰਛੀ ਹੋ ਜਾਵਾਂ
ਜੀ ਚਾਹੇ ਪੰਛੀ ਹੋ ਜਾਵਾਂ

ਜਸਲੀਨ ਰਾਇਲ ਦੇ ਹੋਰ ਗੀਤ