ਪਖੰਡ

ਪਖੰਡ ਬਾਰੇ ਪੰਜਾਬੀ ਅਖਾਣ

  • ਪਖੰਡ

    ਅੱਲ੍ਹਾ ਅੱਲ੍ਹਾ ਕੀਤੀ ਰੱਖ ਮਾਲ ਪਰਾਇਆ ਪੀਤੀ ਰੱਖ

  • ਪਖੰਡ

    ਆਟਾ ਗੁੰਦੀਆਂ ਹਲ਼ਦੀ ਕਿਉਂ ਐਂ

  • ਪਖੰਡ

    ਆਪ ਬੀ ਬੀ ਕੂਕਾਂ ਤੇ ਦੇਵੇ ਲੋਕਾਂਂ

  • ਪਖੰਡ

    ਉੱਤੋਂ ਆਲੇ ਭੋਲੇ ਤੇ ਵਿਚੋਂ ਐਬ ਦੇ ਗੋਲੇ

  • ਪਖੰਡ

    ਉੱਤੋਂ ਮੀਆਂ ਤਸਬੀਹ ਵਿਚੋਂ ਮੀਆਂ ਕਸਬੀ

  • ਪਖੰਡ

    ਤਣ ਗੋਰਾ, ਮਨ ਕਾਲੜਾ

  • ਪਖੰਡ

    ਤੁਰੇ ਭੁਸ ਪਏ ਚੁਗ਼ਲ ਮਾਰੇ ਚੁਗ਼ਲੀ, ਕਾਂ ਸਬੋਨ ਪਿਐਂ, ਕੁੱਤਾ ਪਾੜੇ ਚਾਨਣੀ

  • ਪਖੰਡ

    ਪਿੱਠ ਪਿੱਛੇ ਤੇ ਬਾਦਸ਼ਾਹ ਨੂੰ ਵੀ ਗਾਲਾਂ ਕੱਢ ਲਈ ਦੀਆਂ ਨੇਂ

  • ਪਖੰਡ

    ਪੰਡਤ, ਵੇਦ, ਮਸ਼ਾਲਚੀ ਤੈਨੂੰ ਇੱਕੋ ਸਮਾਨ, ਹੋਰਾਂ ਨੂੰ ਦੇਣ ਚਾਨਣਾ, ਆਪ ਹਨੇਰੇ ਜਾਣ

  • ਪਖੰਡ

    ਫੁੱਟ ਸੁਣਦਾ ਜਿਹਦਾ ਜੀ ਗੰਦਾ

  • ਪਖੰਡ

    ਬਾਬਾ ਵਲੀ, ਕੱਜੀ ਭਲੀ

  • ਪਖੰਡ

    ਬਾਰ ਚਾਉਣ ਵੇਲੇ ਚੰਗਾ ਭਲਾ, ਘਾਲ ਭਰਨ ਵੇਲੇ ਡੋਰਾ

  • ਪਖੰਡ

    ਬਾਹਰ ਮੀਆਂ ਪੰਜ ਹਜ਼ਾਰੀ, ਅੰਦਰ ਬੀਵੀ ਕਹਿਰ ਦੀ ਮਾਰੀ

  • ਪਖੰਡ

    ਬਾਹਰ ਮੀਆਂ ਫੱਤੂ, ਘਰ ਸਾਗ ਨਾ ਸੱਤੂ

  • ਪਖੰਡ

    ਬਾਹਰੋਂ ਚਿੱਟੀ ਚਾਨਣੀ, ਦਿਲ ਅੰਧਿਆਰੀ ਰਾਤ